ਮੈਲਬਰਨ ਦੇ Epping Plaza ’ਚ ਚੱਲੀ ਗੋਲੀ, ਦੋ ਜਣੇ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ

Sea7 Nz Team
1 Min Read

ਮੈਲਬਰਨ : ਮੈਲਬਰਨ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਸ਼ੁੱਕਰਵਾਰ ਰਾਤ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। Epping Plaza ਬਾਹਰ ਹੋਏ ਇਸ ਝਗੜੇ ’ਚ ਪੁਲਿਸ ਨੇ ਚਾਕੂਬਾਜ਼ੀ ਦੇ ਨਾਲ-ਨਾਲ ਗੋਲੀ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ। ਵਿਕਟੋਰੀਆ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਝਗੜੇ ’ਚ ਸ਼ਾਮਲ ਲੋਕ ਭੱਜ ਗਏ ਸਨ ਪਰ ਪੁਲਿਸ ਉਨ੍ਹਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਝਗੜਾ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਇਆ। ਥੋੜ੍ਹੀ ਦੇਰ ਬਾਅਦ, ਦੋ ਵਿਅਕਤੀ Northern Hospital Epping ਵਿੱਚ ਭਰਤੀ ਹੋਏ। ਇਕ ਵਿਅਕਤੀ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਨੂੰ ਵੱਡੇ ਹਸਪਤਾਲ ਵਿਚ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਸੱਟਾਂ ਚਾਕੂ ਵਰਗੇ ਕਿਸੇ ਧਾਰਦਾਰ ਹਥਿਆਰ ਨਾਲ ਲੱਗੀਆਂ ਹਨ। ਜਾਂਚ ਜਾਰੀ ਹੈ ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।

Share This Article