ਆਕਲੈਂਡ : New Zealand ਅਤੇ ਇੰਡੀਆ ਵਿਚਾਲੇ ਹੋਏ Free Trade Agreement (FTA) ਬਾਰੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। NZ ਦੇ ਮੁੱਖ Trade Official Vangelis Vitalis ਨੇ ਦੱਸਿਆ ਕਿ ਗੱਲਬਾਤ ਦੌਰਾਨ ਇੰਡੀਅਨ ਨਿਗੋਸ਼ੀਏਟਰਾਂ ਨੇ Talks ਛੱਡ ਕੇ ਚਲੇ ਜਾਣ ਦੀ ਧਮਕੀ ਤੱਕ ਦੇ ਦਿੱਤੀ ਸੀ।
ਸਭ ਤੋਂ ਵੱਡਾ ਵਿਵਾਦ Dairy Sector ਨੂੰ ਲੈ ਕੇ ਸੀ। New Zealand butter, cheese ਅਤੇ milk powder ਲਈ Indian market access ਚਾਹੁੰਦਾ ਸੀ, ਪਰ ਭਾਰਤ ਨੇ ਇਸ ਮਾਮਲੇ ’ਚ ਸਖ਼ਤ ਰੁਖ਼ ਅਪਣਾਇਆ। ਵਿਟਾਲਿਸ ਮੁਤਾਬਕ ਭਾਰਤ ਨੇ Dairy imports ’ਤੇ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਕਿਉਂਕਿ ਇਹ ਮਸਲਾ ਕਰੋੜਾਂ ਭਾਰਤੀ ਦੁੱਧ ਉਤਪਾਦਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ।
ਹਾਲਾਂਕਿ ਕੁਝ infant formula ਅਤੇ protein products ’ਤੇ tariffs ਘਟਾਉਣ ਦੀ ਸਹਿਮਤੀ ਬਣੀ ਹੈ, ਪਰ NZ Dairy Industry ਇਸ ਡੀਲ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਮੰਨੀ ਜਾ ਰਹੀ। ਇਹ FTA ਇਸ ਸਾਲ ਅਪ੍ਰੈਲ ’ਚ ਸਾਇਨ ਹੋਇਆ ਸੀ ਅਤੇ ਦੋਵਾਂ ਦੇਸ਼ਾਂ ਵਿਚਾਲੇ trade ਲਗਭਗ NZ$4 billion ਦੇ ਨੇੜੇ ਪਹੁੰਚ ਚੁੱਕਾ ਹੈ।

hi