New Zealand ਸਰਕਾਰ ਵੱਲੋਂ Green List ’ਚ ਵੱਡੇ ਬਦਲਾਅ, 8 ਮਾਰਚ 2027 ਤੋਂ 17 occupations ਹੋਣਗੇ ਬਾਹਰ

Sea7 Nz Team
3 Min Read
  • 13 occupations ਹੁਣ SMC Trades and Technician ਪਾਥਵੇਅ ਰਾਹੀਂ ਰੈਜ਼ੀਡੈਂਸੀ ਲਈ ਯੋਗ ਹੋਣਗੇ
  • Special Education Teachers ਦੀ ਬੱਲੇ-ਬੱਲੇ 2 ਸਾਲ ਕੰਮ ਕਰਨ ਦੀ ਸ਼ਰਤ ਖ਼ਤਮ

ਵੈਲਿੰਗਟਨ : Immigration New Zealand ਨੇ ਅਗਸਤ 2026 ’ਚ ਸ਼ੁਰੂ ਕੀਤੇ ਗਏ ਨਵੇਂ Skilled Migrant Category (SMC) ਰੂਟਾਂ ਤੋਂ ਬਾਅਦ ਹੁਣ Green List ’ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। 8 ਮਾਰਚ 2027 ਤੋਂ Work to Residence Visa ਦੀ Tier 2 Green List ਵਿੱਚੋਂ 17 occupations ਨੂੰ ਹਟਾ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ occupations ਲਈ ਹੁਣ ਰੈਜ਼ੀਡੈਂਸੀ ਦੇ ਇੱਕੋ ਜਿਹੇ ਦੋ ਰਸਤੇ ਬਣ ਗਏ ਸਨ, ਜਿਸ ਨੂੰ ਸਰਲ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਨਵੇਂ ਨਿਯਮਾਂ ਤਹਿਤ 13 occupations ਹੁਣ SMC Trades and Technician ਪਾਥਵੇਅ ਰਾਹੀਂ ਰੈਜ਼ੀਡੈਂਸੀ ਲਈ ਯੋਗ ਹੋਣਗੇ, ਜਿਨ੍ਹਾਂ ’ਚ Building Associate (Building Construction Supervisor), Automotive Electrician, Diesel Motor Mechanic (including Heavy Vehicle Inspector), Motor Mechanic (General), Motorcycle Mechanic, Panel Beater, Vehicle Painter, Metal Fabricator, Welder, Fitter (General), Fitter and Turner, Fitter-Welder ਅਤੇ Metal Machinist (First Class) ਸ਼ਾਮਲ ਹਨ।

ਇਸ ਤੋਂ ਇਲਾਵਾ Crane, Hoist or Lift Operator, Telecommunications Technician, Paving Plant Operator ਅਤੇ Pressure Welder ਨੂੰ SMC Skilled Work Experience ਪਾਥਵੇਅ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਰਕਰਜ਼ ਨੂੰ Accredited Employer Work Visa (AEWV) ਮਿਲਦਾ ਰਹੇਗਾ, ਪਰ Green List ਵਾਲੀ ਵਿਸ਼ੇਸ਼ ਛੋਟ ਅਤੇ ਅਰਜ਼ੀਆਂ ਦੀ ਤੇਜ਼ ਪ੍ਰਕਿਰਿਆ ਹੁਣ ਲਾਗੂ ਨਹੀਂ ਹੋਵੇਗੀ। ਜੋ ਲੋਕ ਬਦਲਾਅ ਲਾਗੂ ਹੋਣ ਤੋਂ ਪਹਿਲਾਂ ਆਪਣਾ 24 ਮਹੀਨਿਆਂ ਦਾ ਤਜਰਬਾ ਸ਼ੁਰੂ ਕਰ ਚੁੱਕੇ ਹਨ, ਉਨ੍ਹਾਂ ਨੂੰ Transitional arrangements ਤਹਿਤ ਪੁਰਾਣੇ ਨਿਯਮਾਂ ਦਾ ਲਾਭ ਮਿਲੇਗਾ।

ਦੂਜੇ ਪਾਸੇ, Special Needs Teacher, Teacher of the Hearing Impaired, Teacher of the Sight Impaired ਅਤੇ Special Education Teachers not elsewhere classified ਨੂੰ ਵੱਡੀ ਰਾਹਤ ਦਿੰਦੇ ਹੋਏ Work to Residence Visa ਤੋਂ ਸਿੱਧਾ Straight to Residence Visa ਪਾਥਵੇਅ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ 2 ਸਾਲ ਦੇ ਤਜਰਬੇ ਦੀ ਸ਼ਰਤ ਤੋਂ ਛੋਟ ਮਿਲੇਗੀ। Sterilisation Technicians ਲਈ ਹੁਣ New Zealand Sterile Sciences Association ਦੀ ਗ੍ਰੈਜੂਏਟ ਜਾਂ ਰਜਿਸਟਰਡ ਮੈਂਬਰਸ਼ਿਪ ਲਾਜ਼ਮੀ ਹੋਵੇਗੀ, ਜਦਕਿ Career Counsellor ਨੂੰ Tier 1 Straight to Residence Visa ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *