Presbyterian Church ਨੇ ਮਰਹੂਮ ਪਾਦਰੀ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਐਲਾਨਿਆ; ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ

Sea7 Nz Team
2 Min Read

ਔਕਲੈਂਡ : Presbyterian Church of Aotearoa New Zealand ਨੇ ਆਪਣੇ ਇੱਕ ਮਰਹੂਮ ਪਾਦਰੀ David Wentworth Pimm ਦਾ ਨਾਮ ਬੱਚਿਆਂ ਦੇ ਜਿਨਸੀ ਸ਼ੋਸ਼ਣ ਕਰਨ ਵਾਲੇ ਵਜੋਂ ਜਨਤਕ ਕੀਤਾ ਹੈ। ਚਰਚ ਨੇ ਉਸ ਦੀਆਂ ਨਿਯੁਕਤੀਆਂ ਦਾ ਪੂਰਾ ਵੇਰਵਾ ਵੀ ਜਾਰੀ ਕੀਤਾ ਹੈ ਤਾਂ ਜੋ ਹੋਰ ਪੀੜਤ ਵੀ ਇਨਸਾਫ਼ ਲਈ ਅੱਗੇ ਆ ਸਕਣ।

ਸਾਲ 2014 ’ਚ ਮਰਨ ਵਾਲੇ David Wentworth Pimm ਨੇ 1955 ਤੋਂ 1986 ਦੇ ਵਿਚਕਾਰ West Coast ਤੋਂ ਲੈ ਕੇ Southland, Hawke’s Bay ਅਤੇ Palmerston North ਤੱਕ ਵੱਖ-ਵੱਖ ਥਾਵਾਂ ‘ਤੇ ਸੇਵਾ ਨਿਭਾਈ ਸੀ। ਚਰਚ ਨੇ ਦੱਸਿਆ ਕਿ ਉਹ ਇਸ ਸਮੇਂ ਉਸ ਦੇ ਤਿੰਨ ਪੀੜਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਖਦਸ਼ਾ ਹੈ ਕਿ ਪੀੜਤਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

Assembly executive secretary Reverend Erin Pendreigh ਨੇ ਕਿਹਾ ਕਿ David Wentworth Pimm ਨੇ ਆਪਣੇ 40 ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਕਈ ਭਾਈਚਾਰਿਆਂ ’ਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਦੀ ਮੌਤ ਹੋ ਚੁੱਕੀ ਹੋਣ ਕਾਰਨ ਚਰਚ ਹੁਣ ਉਸ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕਰ ਸਕਦਾ। Erin Pendreigh ਨੇ ਪੀੜਤਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਚਰਚ ਬੱਚਿਆਂ ਦੀ ਸੁਰੱਖਿਆ ਕਰਨ ’ਚ ਅਸਫਲ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਚਰਚ ਹੁਣ ਪਾਰਦਰਸ਼ਤਾ ਅਤੇ ਜਵਾਬਦੇਹੀ ਵੱਲ ਧਿਆਨ ਦੇ ਰਿਹਾ ਹੈ ਅਤੇ ਪੀੜਤਾਂ ਦੀ ਗੱਲ ਪੂਰੇ ਸਤਿਕਾਰ ਨਾਲ ਸੁਣੀ ਜਾਵੇਗੀ।

ਚਰਚ ਦੇ ਰਿਕਾਰਡ ਅਨੁਸਾਰ, David Wentworth Pimm ਨੇ 1955 ’ਚ Granity-Karamea (ਜਿਸ ’ਚ Hector ਅਤੇ Seddonville ਸ਼ਾਮਲ ਸਨ) ਤੋਂ ਸ਼ੁਰੂਆਤ ਕੀਤੀ। Dunedin ਦੇ Theological Hall ’ਚ ਸਿਖਲਾਈ ਤੋਂ ਬਾਅਦ, ਉਸ ਨੇ Fortrose, Ōpōtiki ਅਤੇ Ahuriri-Putorino ’ਚ ਸੇਵਾ ਨਿਭਾਈ। 1978 ਤੋਂ 1981 ਤੱਕ ਉਸ ਨੇ Titoki, Tangiteroria, Urewera, Murupara, Galatea, Lauder, Central Otago, Kelso, West Otago, Riversdale ਅਤੇ Akaroa (Banks Peninsula) ’ਚ ਅਸਥਾਈ ਤੌਰ ‘ਤੇ ਕੰਮ ਕੀਤਾ। ਉਹ 1986 ’ਚ Palmerston North ਦੇ St John’s ਤੋਂ ਸੇਵਾਮੁਕਤ ਹੋਇਆ ਅਤੇ 2003 ’ਚ Feilding ਦੇ Knox Presbyterian Church ਨਾਲ ਜੁੜਿਆ ਰਿਹਾ। ਚਰਚ ਨੇ ਪੀੜਤਾਂ ਨੂੰ ਮੁਆਵਜ਼ੇ ਅਤੇ ਮਦਦ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Share This Article
Leave a Comment

Leave a Reply

Your email address will not be published. Required fields are marked *