ਆਕਲੈਂਡ : ਨਿਊਜ਼ੀਲੈਂਡ ਦੇ Commercial Property Market ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਭਰ ’ਚ Commercial Listings ਵੱਧ ਕੇ 3,575 ਤੱਕ ਪਹੁੰਚ ਗਈਆਂ ਨੇ, ਜੋ ਪਿਛਲੇ 12 ਮਹੀਨਿਆਂ ਦਾ ਸਭ ਤੋਂ ਵੱਡਾ Stock ਮੰਨਿਆ ਜਾ ਰਿਹਾ ਹੈ।
realestate.co.nz ਦੇ ਡਾਟਾ ਮੁਤਾਬਕ Market ’ਚ Warehouses, Shops ਤੇ Office Spaces ਦੀ Supply ਤੇਜ਼ੀ ਨਾਲ ਵਧ ਰਹੀ ਹੈ, ਪਰ Buyers ਹਾਲੇ ਵੀ ਸੰਭਲ ਕੇ Investment ਕਰ ਰਹੇ ਨੇ।
ਇਸ ਦੇ ਨਾਲ ਹੀ Commercial Properties ਦੀ Average Asking Price ਵੀ 16.1% ਡਿੱਗ ਗਈ ਹੈ। ਹੁਣ National Average Price ਲਗਭਗ 3.23 million NZ dollars ਰਹਿ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ Market ’ਚ Listings ਤਾਂ ਵਧ ਰਹੀਆਂ ਨੇ, ਪਰ Search Activity ਵੀ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। March 2026 ਦੌਰਾਨ Commercial Property Searches ’ਚ 50% ਤੋਂ ਵੱਧ ਵਾਧਾ ਦਰਜ ਕੀਤਾ ਗਿਆ।
Experts ਦਾ ਕਹਿਣਾ ਹੈ ਕਿ Interest Rates ’ਚ ਸਥਿਰਤਾ ਆਉਣ ਤੋਂ ਬਾਅਦ Investors ਮੁੜ Market ਵੱਲ ਵੇਖਣ ਲੱਗੇ ਨੇ। ਹੁਣ ਸਵਾਲ ਇਹ ਹੈ ਕਿ ਕੀ ਇਹ New Zealand ਦੇ Commercial Market ਦੀ ਵਾਪਸੀ ਦੀ ਸ਼ੁਰੂਆਤ ਹੈ, ਜਾਂ ਹਾਲੇ ਵੀ Market ‘ਚ Risk ਬਾਕੀ ਹੈ?
