New Zealand : ਗੁਪਤ ਟੈਕਸ ਡੇਟਾ ਦੀ ਅਣਅਧਿਕਾਰਤ ਵਰਤੋਂ ਕਰਨ ਵਾਲੇ Inland Revenue ਦੇ ਦੋ ਵਰਕਰਾਂ ਦੀ ਬਰਖਾਸਤਗੀ ਜਾਇਜ਼ ਕਰਾਰ

Sea7 Nz Team
2 Min Read

ਔਕਲੈਂਡ : New Zealand ਦੀ Employment Relations Authority (ERA) ਨੇ Inland Revenue (IR) ਦੇ ਦੋ ਸਾਬਕਾ ਵਰਕਰਾਂ, ਸਮਿਤਾ ਨਾਲਾਵੜੇ ਅਤੇ ਬਿਮਲੇਸ਼ ਸ਼ਰਮਾ, ਦੀ ਬਰਖਾਸਤਗੀ ਨੂੰ ਪੂਰੀ ਤਰ੍ਹਾਂ ਜਾਇਜ਼ ਕਰਾਰ ਦਿੱਤਾ ਹੈ। ਦੋਵਾਂ ਕਰਮਚਾਰੀਆਂ ਨੇ ਬਿਨਾਂ ਕਿਸੇ ਜਾਇਜ਼ ਕਾਰੋਬਾਰੀ ਕਾਰਨ ਦੇ ਇੱਕ ਟੈਕਸਦਾਤਾ (Taxpayer A) ਦੇ ਗੁਪਤ ਖਾਤੇ ਤੱਕ ਪਹੁੰਚ ਕੀਤੀ ਸੀ।

ਮਾਮਲਾ 24 ਅਕਤੂਬਰ 2025 ਦਾ ਹੈ, ਜਦੋਂ Complaints Management ਟੀਮ ਵੱਲੋਂ ਸਟਾਫ਼ ਨੂੰ ਇੱਕ ਈਮੇਲ ਭੇਜੀ ਗਈ ਸੀ ਕਿ ਜੇਕਰ Taxpayer A ਕਾਲ ਕਰੇ, ਤਾਂ ਉਸ ਨਾਲ ਗੱਲਬਾਤ ਨਾ ਕੀਤੀ ਜਾਵੇ। ਇਸ ਦੇ ਬਾਵਜੂਦ, Customer Service Officer ਵਜੋਂ ਕੰਮ ਕਰ ਰਹੀ ਸਮਿਤਾ ਨਾਲਾਵੜੇ ਅਤੇ Acting Team Lead ਵਜੋਂ ਤਾਇਨਾਤ ਬਿਮਲੇਸ਼ ਸ਼ਰਮਾ ਨੇ ਵਿਭਾਗ ਦੇ ਗੁਪਤ ਡੇਟਾਬੇਸ START ਰਾਹੀਂ Taxpayer A ਦਾ ਖਾਤਾ ਖੋਲ੍ਹਿਆ ਅਤੇ ਨਿੱਜੀ ਜਾਣਕਾਰੀ ਦੇਖੀ।

ਜਾਂਚ ਦੌਰਾਨ ਸਮਿਤਾ ਨਾਲਾਵੜੇ ਨੇ ਦਲੀਲ ਦਿੱਤੀ ਕਿ ਉਸ ਨੂੰ ਲੱਗਾ ਇਹ ਉਹੀ ਗਾਹਕ ਹੈ ਜਿਸ ਨਾਲ ਉਹ ਪਹਿਲਾਂ ਕੰਮ ਕਰ ਚੁੱਕੀ ਹੈ, ਜਦਕਿ ਬਿਮਲੇਸ਼ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਮਾਮਲੇ ਨੂੰ ਸਮਝਣਾ ਚਾਹੁੰਦਾ ਸੀ। ਹਾਲਾਂਕਿ, ਦੋਵਾਂ ਨੇ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਵੀ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ।

Inland Revenue ਨੇ ਇਸ ਨੂੰ ਗੰਭੀਰ ਦੁਰਵਿਵਹਾਰ (serious misconduct) ਮੰਨਦਿਆਂ December 2025 ’ਚ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ERA ਦੀ ਮੈਂਬਰ Eleanor Robinson ਨੇ 18 November 2026 ਨੂੰ ਸੁਣਾਏ ਆਪਣੇ ਫੈਸਲੇ ’ਚ ਸਪੱਸ਼ਟ ਕੀਤਾ ਕਿ Tax Administration Act 1994 ਅਤੇ ਵਿਭਾਗ ਦੇ Code of Conduct ਤਹਿਤ ਟੈਕਸਦਾਤਾਵਾਂ ਦੀ ਜਾਣਕਾਰੀ ਦੀ ਗੁਪਤਤਾ ਸਭ ਤੋਂ ਅਹਿਮ ਹੈ। ਅਣਅਧਿਕਾਰਤ ਪਹੁੰਚ ਨੇ ਰੁਜ਼ਗਾਰਦਾਤਾ ਅਤੇ ਕਰਮਚਾਰੀ ਵਿਚਕਾਰਲਾ ਭਰੋਸਾ ਤੋੜਿਆ ਹੈ, ਇਸ ਲਈ ਦੋਵਾਂ ਦੀ ਬਰਖਾਸਤਗੀ ਪੂਰੀ ਤਰ੍ਹਾਂ ਕਾਨੂੰਨੀ ਅਤੇ ਵਾਜਬ ਹੈ।

Share This Article
Leave a Comment

Leave a Reply

Your email address will not be published. Required fields are marked *