ਨਿਊਜ਼ੀਲੈਂਡ ’ਚ Immigration ਨੇ ਮਾਰੇ 36 ਕਾਰੋਬਾਰਾਂ ’ਤੇ ਛਾਪੇ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੇ Gisborne ਖੇਤਰ ਵਿਚ ਮਜ਼ਦੂਰਾਂ ਦੇ ਸ਼ੋਸ਼ਣ ਅਤੇ ਕੰਮ ਵਾਲੀ ਥਾਂ ‘ਤੇ ਹੋਣ ਵਾਲੇ ਧੱਕੇ ਨੂੰ ਰੋਕਣ ਲਈ Ministry of Business, Innovation and Employment (MBIE) ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਨੂੰ “Operation Teacake” ਦਾ ਨਾਂ ਦਿੱਤਾ ਗਿਆ ਹੈ, ਜਿਸ ਦੀ ਅਗਵਾਈ Labour Inspectorate ਵੱਲੋਂ ਕੀਤੀ ਗਈ ਅਤੇ Immigration New Zealand ਦੀਆਂ ਟੀਮਾਂ ਨੇ ਇਸ ਵਿਚ ਪੂਰਾ ਸਹਿਯੋਗ ਦਿੱਤਾ।

ਖੁਫੀਆ ਜਾਣਕਾਰੀ ਅਤੇ ਸ਼ਿਕਾਇਤਾਂ ਦੇ ਅਧਾਰ ‘ਤੇ ਸ਼ੁਰੂ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ hospitality, retail, ਅਤੇ horticulture ਖੇਤਰਾਂ ਨਾਲ ਸਬੰਧਤ 36 ਕਾਰੋਬਾਰੀ ਥਾਵਾਂ ‘ਤੇ ਜਾ ਕੇ ਜਾਂਚ ਕੀਤੀ ਗਈ। Labour Inspectors ਵੱਲੋਂ ਰੁਜ਼ਗਾਰ ਦੇ ਘੱਟੋ-ਘੱਟ ਮਾਪਦੰਡਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਜਾਂਚ ਵਿਚ ਰਿਕਾਰਡ ਰੱਖਣ ਦੇ ਤਰੀਕੇ, employment agreements, minimum wage ਦੀਆਂ ਜ਼ਿੰਮੇਵਾਰੀਆਂ, ਛੁੱਟੀਆਂ ਦੇ ਹੱਕ ਅਤੇ ਤਨਖਾਹ ਵਿੱਚੋਂ ਕੀਤੀਆਂ ਜਾਂਦੀਆਂ ਕਟੌਤੀਆਂ ਮੁੱਖ ਤੌਰ ‘ਤੇ ਸ਼ਾਮਲ ਸਨ।

Labour Inspectorate ਦੀ Compliance Manager, Margaret Meafua ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਕਾਮਿਆਂ ਦੀ ਸੁਰੱਖਿਆ ਕਰਨਾ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਮਾਲਕਾਂ ਦਾ ਸਮਰਥਨ ਕਰਨਾ ਹੈ। ਉਹਨਾਂ ਕਿਹਾ ਕਿ ਜ਼ਿਆਦਾਤਰ ਕਾਰੋਬਾਰੀ ਸਹੀ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਅਜਿਹੀ ਚੈਕਿੰਗ ਨਾਲ ਉਹਨਾਂ ਨੂੰ ਆਪਣੇ ਕਾਰੋਬਾਰੀ ਅਭਿਆਸਾਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਸਹੀ ਜਾਣਕਾਰੀ ਮਿਲੇਗੀ।

ਇਸ ਦੇ ਨਾਲ ਹੀ Immigration Investigations ਦੇ National Manager, Jason Perry ਨੇ ਕਿਹਾ ਕਿ MBIE ਦੀਆਂ ਟੀਮਾਂ ਇਕੱਠੇ ਮਿਲ ਕੇ ਕਾਨੂੰਨ ਦੀ ਉਲੰਘਣਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਜ਼ਮੀਨੀ ਪੱਧਰ ‘ਤੇ ਕੀਤੀ ਗਈ ਇਹ ਸਾਂਝੀ ਕਾਰਵਾਈ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਇੱਕ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਹੈ।

ਫਿਲਹਾਲ Operation Teacake ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਾਂਚ ਅਜੇ ਜਾਰੀ ਹੋਣ ਕਾਰਨ ਅਧਿਕਾਰੀਆਂ ਵੱਲੋਂ ਅਜੇ ਕਿਸੇ ਖਾਸ ਕਾਰੋਬਾਰ, ਨਿਯਮਾਂ ਦੀ ਉਲੰਘਣਾ ਜਾਂ ਅਗਲੇਰੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *