New Zealand ’ਚ ਤਿੰਨ Indian Migrant workers ਨੂੰ ਮਿਲਿਆ ਇਨਸਾਫ਼, ਰੈਸਟੋਰੈਂਟ ਮਾਲਕਾਂ ਨੂੰ 1,13,386 ਡਾਲਰ ਬਕਾਇਆ ਸੈਲਰੀ ਅਦਾ ਕਰਨ ਦੇ ਹੁਕਮ

Sea7 Nz Team
2 Min Read

ਔਕਲੈਂਡ: New Zealand ਦੇ Employment Relations Authority (ERA) ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਤਿੰਨ Indian Migrant workers ਦੇ ਹੱਕ ’ਚ ਵੱਡਾ ਹੁਕਮ ਜਾਰੀ ਕੀਤਾ ਹੈ। Whitianga ’ਚ ਇੱਕ ਇੰਡੀਅਨ ਰੈਸਟੋਰੈਂਟ ਚਲਾਉਣ ਵਾਲੀ ਕੰਪਨੀ Taj Nexus Limited (TNL) ਦੇ ਡਾਇਰੈਕਟਰਾਂ ਅਤੁਲ ਰੌਚ ਅਤੇ ਜਰਮਨਜੀਤ ਸਿੰਘ ਨੂੰ ਆਪਣੇ ਸਾਬਕਾ ਵਰਕਰਾਂ ਦੀ ਕੁੱਲ 1,13,386 ਨਿਊਜ਼ੀਲੈਂਡ ਡਾਲਰ ਤੋਂ ਵੱਧ ਦੀ ਬਕਾਇਆ ਸੈਲਰੀ ਅਤੇ ਛੁੱਟੀਆਂ ਦੇ ਪੈਸੇ (holiday pay) ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਪੀੜਤ ਇੰਡੀਅਨ ਵਰਕਰਾਂ ’ਚ ਕੁਸ਼ ਨੇਗੀ, ਅੰਕੁਸ਼ ਸ਼ਰਮਾ ਅਤੇ ਅਤੁਲ ਕੁਮਾਰ ਸ਼ਾਮਲ ਹਨ। ਕੁਸ਼ ਨੇਗੀ ਅਤੇ ਅਤੁਲ ਕੁਮਾਰ ਰੈਸਟੋਰੈਂਟ ’ਚ ਕੁੱਕ ਵਜੋਂ ਕੰਮ ਕਰਦੇ ਸਨ, ਜਦਕਿ ਅੰਕੁਸ਼ ਸ਼ਰਮਾ ਡਿਊਟੀ ਮੈਨੇਜਰ ਸੀ। ਅਪ੍ਰੈਲ 2024 ’ਚ ਕੰਪਨੀ ਦੇ ਮਾਲਕਾਂ ਨੇ ਵਿੱਤੀ ਸੰਕਟ ਦਾ ਹਵਾਲਾ ਦੇ ਕੇ ਵਰਕਰਾਂ ਦੀਆਂ ਸੈਲਰੀਆਂ ਰੋਕ ਲਈਆਂ ਸਨ ਅਤੇ ਵਾਅਦਾ ਕੀਤਾ ਸੀ ਕਿ ਬਾਅਦ ’ਚ ਸਾਰੇ ਪੈਸੇ ਦੇ ਦਿੱਤੇ ਜਾਣਗੇ। ਜਦੋਂ ਕੁਸ਼ ਨੇਗੀ ਨੇ ਆਪਣੇ ਪੈਸੇ ਮੰਗੇ, ਤਾਂ ਮਾਲਕਾਂ ਨੇ ਕਾਰੋਬਾਰ ਬੰਦ ਕਰਨ ਦੀ ਧਮਕੀ ਦਿੱਤੀ।

ਇਸ ਦੌਰਾਨ ਅਤੁਲ ਕੁਮਾਰ ਨੂੰ ਇੰਨੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਕਿ ਉਹ ਇੰਡੀਆ ’ਚ ਰਹਿੰਦੀ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਪੈਸੇ ਵੀ ਨਹੀਂ ਭੇਜ ਸਕਿਆ। ਬਾਅਦ ’ਚ ਰੈਸਟੋਰੈਂਟ ਬੰਦ ਕਰ ਕੇ ਅਤੁਲ ਰੋਚ ਅਤੇ ਜਰਮਨਜੀਤ ਸਿੰਘ ਆਸਟ੍ਰੇਲੀਆ ਦੇ ਐਡੀਲੇਡ (Adelaide) ਚਲੇ ਗਏ ਅਤੇ ERA ਦੀ ਜਾਂਚ ’ਚ ਸ਼ਾਮਲ ਨਹੀਂ ਹੋਏ।

ERA ਦੇ ਮੈਂਬਰ Peter Fuiava ਨੇ ਕੰਪਨੀ ਬੰਦ ਹੋਣ ਕਾਰਨ ਦੋਵਾਂ ਡਾਇਰੈਕਟਰਾਂ ਨੂੰ ਨਿੱਜੀ ਤੌਰ ’ਤੇ ਜ਼ਿੰਮੇਵਾਰ (personally liable) ਠਹਿਰਾਇਆ ਹੈ। ਹੁਕਮਾਂ ਅਨੁਸਾਰ, ਅਤੁਲ ਰੋਚ ਅਤੇ ਜਰਮਨਜੀਤ ਸਿੰਘ ਨੂੰ 27 ਨਵੰਬਰ 2026 ਤੱਕ ਕੁਸ਼ ਨੇਗੀ ਨੂੰ 47,290 ਡਾਲਰ, ਅਤੁਲ ਕੁਮਾਰ ਨੂੰ 47,290 ਡਾਲਰ ਅਤੇ ਅੰਕੁਸ਼ ਸ਼ਰਮਾ ਨੂੰ 18,806 ਡਾਲਰ ਦੇ ਨਾਲ-ਨਾਲ 71.55 ਡਾਲਰ ਪ੍ਰਤੀ ਵਿਅਕਤੀ ਫਾਈਲਿੰਗ ਫੀਸ ਵਾਪਸ ਕਰਨੀ ਪਵੇਗੀ।

Share This Article
Leave a Comment

Leave a Reply

Your email address will not be published. Required fields are marked *