New Zealand Elections : Hannah ਅਤੇ Brian Tamaki ਦੀ ਪਾਰਟੀ ਨੂੰ ਸਿਰਫ਼ 1,529 ਵੋਟਾਂ ਨਾਲ ਮਿਲੀ ਕਰਾਰੀ ਹਾਰ

Sea7 Nz Team
3 Min Read
  • Sawan Jerry ਨੂੰ ਪੂਰੇ ਦੇਸ਼ ’ਚ ਸਭ ਤੋਂ ਘੱਟ ਸਿਰਫ਼ 22 ਵੋਟਾਂ ਮਿਲੀਆਂ
  • ਚੋਣ ਨਤੀਜਿਆਂ ਮਗਰੋਂ Brian Tamaki ਨੇ ਦੇਸ਼ ਬਾਰੇ ਕੀਤੀ ਵਿਵਾਦਮਈ ਟਿੱਪਣੀ

ਔਕਲੈਂਡ : New Zealand ਦੀਆਂ 2026 ਦੀਆਂ ਆਮ ਚੋਣਾਂ ’ਚ Destiny Church ਦੇ ਮੁਖੀ Brian Tamaki ਅਤੇ ਉਨ੍ਹਾਂ ਦੀ ਪਤਨੀ Hannah Tamaki ਦੀ ਪਾਰਟੀ Vision New Zealand ਨੂੰ ਵੱਡੀ ਸਿਆਸੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਆਪਣੇ ਵਿਵਾਦਿਤ ਬਿਆਨਾਂ ਅਤੇ ਰੈਲੀਆਂ ਕਾਰਨ ਸੁਰਖੀਆਂ ’ਚ ਰਹਿਣ ਵਾਲੇ ਇਸ ਜੋੜੇ ਦੀ ਪਾਰਟੀ ਨੂੰ ਦੇਸ਼ ਭਰ ਵਿੱਚੋਂ ਸਿਰਫ਼ 1,529 ਪਾਰਟੀ ਵੋਟਾਂ (0.06%) ਮਿਲੀਆਂ ਹਨ, ਜਿਸ ਕਾਰਨ ਪਾਰਟੀ ਨੂੰ Parliament ’ਚ ਇੱਕ ਵੀ ਸੀਟ ਹਾਸਲ ਨਹੀਂ ਹੋਈ।

Hannah Tamaki ਨੇ ਸਾਲ 2019 ’ਚ ਆਪਣੇ ਪਤੀ ਨਾਲ ਮਿਲ ਕੇ ਇਸ ਪਾਰਟੀ ਦੀ ਸਥਾਪਨਾ ਕੀਤੀ ਸੀ। ਚਾਰ ਹਲਕਿਆਂ ’ਚ ਚੋਣ ਲੜਨ ਵਾਲੇ ਪਾਰਟੀ ਦੇ ਉਮੀਦਵਾਰਾਂ ਨੂੰ ਕੁੱਲ ਮਿਲਾ ਕੇ ਸਿਰਫ਼ 857 ਵੋਟਾਂ ਪਈਆਂ ਅਤੇ ਚਾਰ ਵਿੱਚੋਂ ਤਿੰਨ ਉਮੀਦਵਾਰ ਆਖਰੀ ਸਥਾਨ ‘ਤੇ ਰਹੇ:

  • Papakura: ਪਾਰਟੀ ਮੁਖੀ Hannah Tamaki ਨੂੰ ਸਭ ਤੋਂ ਵੱਧ 470 ਵੋਟਾਂ (1.67%) ਮਿਲੀਆਂ, ਪਰ ਉਹ ਪੰਜ ਉਮੀਦਵਾਰਾਂ ਵਿੱਚੋਂ ਆਖਰੀ ਸਥਾਨ ‘ਤੇ ਰਹੇ।
  • Epsom: Kiwi-Indian ਉਮੀਦਵਾਰ Sawan Jerry ਨੂੰ ਸਿਰਫ਼ 22 ਵੋਟਾਂ ਮਿਲੀਆਂ, ਜੋ ਇਸ ਚੋਣ ਦੇ ਕੁੱਲ 469 ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਵੋਟਾਂ ਦਾ ਰਿਕਾਰਡ ਹੈ।
  • Ōtāhuhu ਅਤੇ Southland: Karl Mokaraka ਨੂੰ 242 ਵੋਟਾਂ (10 ਵਿੱਚੋਂ ਛੇਵਾਂ ਸਥਾਨ) ਅਤੇ Naomi Maclean ਨੂੰ 123 ਵੋਟਾਂ (ਆਖਰੀ ਸਥਾਨ) ਮਿਲੀਆਂ।

ਇਸ ਚੋਣ ਪ੍ਰਚਾਰ ਦੌਰਾਨ Brian Tamaki ਨੇ ਪਰਵਾਸੀਆਂ ਵਿਰੁੱਧ ਤਿੱਖੀ ਬਿਆਨਬਾਜ਼ੀ ਕੀਤੀ ਸੀ। ਜੂਨ ’ਚ Indians ਵਿਰੁੱਧ ਨਸਲੀ ਨਫ਼ਰਤ ਫੈਲਾਉਣ ਵਾਲੀਆਂ Facebook ਪੋਸਟਾਂ ਕਾਰਨ ਅਕਤੂਬਰ ’ਚ ਉਨ੍ਹਾਂ ਨੂੰ Manukau District Court ’ਚ ਪੇਸ਼ੀ ਭੁਗਤਣੀ ਪਈ। ਇਸ ਤੋਂ ਇਲਾਵਾ, Sikhs ਅਤੇ Muslims ਬਾਰੇ ਦਿੱਤੇ ਬਿਆਨਾਂ ਕਰਕੇ Brisbane Airport ‘ਤੇ ਉਨ੍ਹਾਂ ਦਾ ਵੀਜ਼ਾ ਰੱਦ ਕਰਕੇ ਉਨ੍ਹਾਂ ਨੂੰ ਵਾਪਸ New Zealand ਭੇਜ ਦਿੱਤਾ ਗਿਆ ਸੀ। 31 ਅਕਤੂਬਰ ਨੂੰ Auckland ਦੇ Diwali ਮੇਲੇ ਵਾਲੇ ਦਿਨ ਵੀ ਉਨ੍ਹਾਂ ਦੀ ਰੈਲੀ ਕਾਰਨ ਪੁਲਿਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨੇ ਪਏ ਸਨ।

ਇਸ ਸ਼ਰਮਨਾਕ ਹਾਰ ਤੋਂ ਬਾਅਦ Brian Tamaki ਨੇ Facebook ‘ਤੇ ਲਿਖਿਆ ਕਿ ਸਿਆਸਤ New Zealand ਨੂੰ ਠੀਕ ਨਹੀਂ ਕਰ ਸਕਦੀ ਕਿਉਂਕਿ ਦੇਸ਼ ਨੈਤਿਕ ਅਤੇ ਅਧਿਆਤਮਿਕ ਤੌਰ ‘ਤੇ ਬਿਮਾਰ ਹੈ। ਵੋਟਰਾਂ ਨੇ ਆਪਣੇ ਫੈਸਲੇ ਰਾਹੀਂ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ਼ ਉੱਚੀ ਆਵਾਜ਼ ਅਤੇ ਵਿਵਾਦਾਂ ਨਾਲ ਲੋਕਾਂ ਦਾ ਫ਼ਤਵਾ ਹਾਸਲ ਨਹੀਂ ਕੀਤਾ ਜਾ ਸਕਦਾ।

ਪਿਛਲੇ ਸਮੇਂ ਦੌਰਾਨ Brian Tamaki ਵੱਲੋਂ ਸਿੱਖਾਂ ਅਤੇ ਗੁਰੂ ਘਰਾਂ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਭਾਈਚਾਰੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ। ਜਿਸ ਕਾਰਨ ਇਹ ਨਤੀਜਾ New Zealand ਦੀ ਸਿਆਸਤ ਵਿੱਚ ਨਫ਼ਰਤ ਅਤੇ ਵੰਡ ਪਾਊ ਬਿਆਨਬਾਜ਼ੀ ਦੇ ਖਿਲਾਫ਼ ਇੱਕ ਸਖ਼ਤ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *