New Zealand ’ਚ Real Estate Market ਨੂੰ 14 ਸਾਲਾਂ ਦਾ ਸਭ ਤੋਂ ਵੱਡਾ ਝਟਕਾ, ਘਾਟੇ ’ਚ ਵਿਕ ਰਹੇ ਹਨ ਘਰ

Sea7 Nz Team
3 Min Read

ਔਕਲੈਂਡ : New Zealand ਦੇ Real Estate Market ’ਚ ਘਾਟੇ ‘ਤੇ ਵਿਕਣ ਵਾਲੀਆਂ ਪ੍ਰਾਪਰਟੀਜ਼ ਦੀ ਗਿਣਤੀ ਪਿਛਲੇ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। Cotality New Zealand ਦੀ ‘Pain and Gain Report’ ਦੇ ਅੰਕੜੇ ਦੱਸਦੇ ਹਨ ਕਿ ਸਤੰਬਰ ਤਿਮਾਹੀ ਦੌਰਾਨ ਵਿਕੀਆਂ ਕੁੱਲ ਪ੍ਰਾਪਰਟੀਆਂ ਵਿੱਚੋਂ 15.8% ਆਪਣੇ ਪਿਛਲੇ ਖਰੀਦ ਮੁੱਲ ਨਾਲੋਂ ਘੱਟ ਕੀਮਤ ’ਤੇ ਵਿਕੀਆਂ ਹਨ, ਜੋ ਕਿ 2012 ਦੀ ਤੀਜੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ।

ਘਾਟੇ ’ਚ ਵਿਕਣ ਵਾਲੇ ਘਰਾਂ ’ਤੇ ਮਾਲਕਾਂ ਨੂੰ ਔਸਤਨ (median) 60,000 ਡਾਲਰ ਦਾ ਨੁਕਸਾਨ ਝੱਲਣਾ ਪਿਆ ਹੈ, ਅਤੇ ਇਹ ਪ੍ਰਾਪਰਟੀਜ਼ ਔਸਤਨ 4.5 ਸਾਲਾਂ ਤੱਕ ਰੱਖੀਆਂ ਗਈਆਂ ਸਨ। ਦੂਜੇ ਪਾਸੇ, 84.2% ਘਰਾਂ ਦੀ ਵਿਕਰੀ ’ਤੇ ਮਾਲਕਾਂ ਨੂੰ ਔਸਤਨ 270,000 ਡਾਲਰ ਦਾ ਮੁਨਾਫ਼ਾ ਹੋਇਆ, ਜਿਨ੍ਹਾਂ ਨੇ ਪ੍ਰਾਪਰਟੀ ਨੂੰ ਲਗਭਗ 10.4 ਸਾਲਾਂ ਤੱਕ ਆਪਣੇ ਕੋਲ ਰੱਖਿਆ ਸੀ।

ਮਹਿੰਗਾਈ ਜੋੜ ਕੇ ਦੇਖੀਏ ਤਾਂ ਨੁਕਸਾਨ ਕਾਗਜ਼ੀ ਅੰਕੜਿਆਂ ਨਾਲੋਂ ਕਿਤੇ ਵੱਡਾ ਤੇ ਗੰਭੀਰ

Property Investors Federation ਦੇ Matt Ball ਨੇ Newstalk ZB ਦੇ ਪ੍ਰੋਗਰਾਮ ’ਚ ਚੇਤਾਵਨੀ ਦਿੱਤੀ ਹੈ ਕਿ ਜ਼ਮੀਨੀ ਹਕੀਕਤ ਇਨ੍ਹਾਂ ਕਾਗਜ਼ੀ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਅੰਕੜਿਆਂ ’ਚ ਮਹਿੰਗਾਈ (inflation) ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ। ਉਦਾਹਰਨ ਵਜੋਂ, 2019 ’ਚ 1.6 ਮਿਲੀਅਨ ਡਾਲਰ ’ਚ ਖਰੀਦਿਆ ਅਤੇ ਇਸ ਸਾਲ 1.725 ਮਿਲੀਅਨ ਡਾਲਰ ’ਚ ਵਿਕਿਆ ਘਰ ਕਾਗਜ਼ਾਂ ’ਚ ਮੁਨਾਫ਼ਾ ਦਿਖਾਉਂਦਾ ਹੈ, ਪਰ ਮਹਿੰਗਾਈ ਦੇ ਹਿਸਾਬ ਨਾਲ ਇਸ ਦੀ ਕੀਮਤ 2.1 ਮਿਲੀਅਨ ਡਾਲਰ ਹੋਣੀ ਚਾਹੀਦੀ ਸੀ, ਜਿਸ ਦਾ ਮਤਲਬ ਹੈ ਕਿ ਅਸਲ ’ਚ ਮਾਲਕ ਨੂੰ ਲਗਭਗ 400,000 ਡਾਲਰ ਦਾ ਘਾਟਾ ਪਿਆ ਹੈ।

Cotality NZ ਦੇ ਮੁੱਖ ਪ੍ਰਾਪਰਟੀ ਅਰਥਸ਼ਾਸਤਰੀ Kelvin Davidson ਅਤੇ OneRoof ਦੇ ਸੰਪਾਦਕ Owen Vaughan ਮੁਤਾਬਕ, Covid-era boom ਦੌਰਾਨ ਮਹਿੰਗੇ ਭਾਅ ‘ਤੇ ਘਰ ਖਰੀਦਣ ਵਾਲੇ ਅਤੇ ਵਧੀਆਂ ਹੋਈਆਂ ਵਿਆਜ ਦਰਾਂ ਜਾਂ ਨਿੱਜੀ ਮਜਬੂਰੀਆਂ ਕਾਰਨ ਜਲਦੀ ਵੇਚਣ ਵਾਲੇ ਮਾਲਕ ਇਸ ਮੰਦੀ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਹਨ।

ਖੇਤਰੀ ਤੌਰ ‘ਤੇ Auckland ’ਚ ਸਭ ਤੋਂ ਵੱਧ 25.5% (ਹਰ ਚਾਰ ਵਿੱਚੋਂ ਇੱਕ), Wellington ’ਚ 20.4%, Hamilton ’ਚ 19.1%, Tauranga ’ਚ 15.3%, Christchurch ’ਚ 7.5% ਅਤੇ Dunedin ’ਚ 6.9% ਘਰ ਘਾਟੇ ’ਚ ਵਿਕੇ।

Apartments ਦਾ ਸਭ ਤੋਂ ਬੁਰਾ ਹਾਲ

ਪ੍ਰਾਪਰਟੀ ਦੀ ਕਿਸਮ ਦੇ ਹਿਸਾਬ ਨਾਲ Apartments ਦੇ ਮਾਲਕਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ, ਜਿੱਥੇ ਲਗਭਗ ਅੱਧੇ (48%) Apartments ਘਾਟੇ ’ਚ ਵਿਕੇ, ਜਦਕਿ Townhouses ’ਚ ਇਹ ਅੰਕੜਾ 22.5% ਅਤੇ Standalone ਘਰਾਂ ’ਚ 13.4% ਰਿਹਾ। ਦੂਜੇ ਪਾਸੇ, Southland, Canterbury ਅਤੇ Otago ’ਚ ਪ੍ਰਾਪਰਟੀ ਬਾਜ਼ਾਰ ਅਜੇ ਵੀ ਕਾਫ਼ੀ ਹੱਦ ਤੱਕ ਮੁਨਾਫ਼ੇ ’ਚ ਬਣਿਆ ਹੋਇਆ ਹੈ।

Share This Article
Leave a Comment

Leave a Reply

Your email address will not be published. Required fields are marked *