New Zealand ’ਚ ਭਿਆਨਕ ਸੜਕ ਹਾਦਸਾ: ਦਿਵਾਲੀ ਮਨਾ ਕੇ ਪਰਤ ਰਹੇ ਪੰਜਾਬੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Sea7 Nz Team
2 Min Read

ਔਕਲੈਂਡ : New Zealand ਦੇ South Auckland ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਵ-ਵਿਆਹੇ ਜੋੜੇ ਸੁਖਦੀਪ ਸਿੰਘ (33), ਉਸ ਦੀ ਪਤਨੀ ਸੁਖਵੀਰ ਕੌਰ (29) ਅਤੇ ਸਾਲੇ ਗੁਰਪ੍ਰੀਤ ਸਿੰਘ (38) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ, ਇਹ ਹਾਦਸਾ ਐਤਵਾਰ ਰਾਤ ਕਰੀਬ 10:15 ਵਜੇ Takanini ਦੇ Great South Road ‘ਤੇ ਵਾਪਰਿਆ। ਪਰਿਵਾਰ Manurewa ਦੇ ਗੁਰਦੁਆਰਾ ਸਾਹਿਬ ਤੋਂ ਦਿਵਾਲੀ ਮਨਾ ਕੇ ਘਰ ਪਰਤ ਰਿਹਾ ਸੀ, ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ BurgerFuel ਰੈਸਟੋਰੈਂਟ ਦੀ ਇਮਾਰਤ ’ਚ ਜਾ ਵੱਜੀ। ਉਸ ਸਮੇਂ ਰੈਸਟੋਰੈਂਟ ਬੰਦ ਹੋਣ ਕਾਰਨ ਅੰਦਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਸਵਾਰ ਤਿੰਨੋਂ ਜੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

Supreme Sikh Society of New Zealand ਅਤੇ Central Sikh Association ਦੇ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਪਿਛਲੇ ਸੱਤ ਸਾਲਾਂ ਤੋਂ New Zealand ’ਚ ਰਹਿ ਰਿਹਾ ਸੀ ਅਤੇ NZ Post ਕੋਰੀਅਰ ਦਾ ਕਾਰੋਬਾਰ ਚਲਾਉਂਦਾ ਸੀ। ਉਸ ਦਾ ਵਿਆਹ ਕਰੀਬ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਪਤਨੀ ਸੁਖਵੀਰ ਕੌਰ ਹਾਲ ਹੀ ’ਚ ਇੱਥੇ ਆਈ ਸੀ। ਗੁਰਪ੍ਰੀਤ ਸਿੰਘ ਤਿੰਨ ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ NZ Post ਦੀ ਕੋਰੀਅਰ ਵੈਨ ਚਲਾਉਂਦਾ ਸੀ।

Manurewa-Papakura ਦੇ ਕੌਂਸਲਰ Daniel Newman ਅਤੇ ਚਸ਼ਮਦੀਦਾਂ ਮੁਤਾਬਕ, 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਖੇਤਰ ’ਚ ਕਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ‘ਤੇ ਸੀ ਅਤੇ ਹਵਾ ’ਚ ਉੱਛਲ ਕੇ ਇਮਾਰਤ ਨਾਲ ਟਕਰਾਈ।

ਇਸ ਦੁਖਦਾਈ ਘਟਨਾ ਨਾਲ ਸਮੁੱਚੇ ਭਾਈਚਾਰੇ ’ਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਰਸਮੀ ਪਛਾਣ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਅੰਤਿਮ ਸਸਕਾਰ ਲਈ India ਭੇਜੀਆਂ ਜਾਣਗੀਆਂ। ਮ੍ਰਿਤਕਾਂ ਦੀਆਂ ਦੇਹਾਂ ਇੰਡੀਆ ਭੇਜਣ ’ਚ ਵਿੱਤੀ ਮਦਦ ਲਈ ਦੋਸਤਾਂ ਵੱਲੋਂ Givealittle ਉੱਤੇ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ। https://givealittle.co.nz/cause/help-three-souls-return-home

TAGGED:
Share This Article
Leave a Comment

Leave a Reply

Your email address will not be published. Required fields are marked *