Australia ਜਾਂ New Zealand: ਇੰਡੀਅਨ ਸਟੂਡੈਂਟਸ ਲਈ ਉੱਚ ਸਿੱਖਿਆ ਅਤੇ ਭਵਿੱਖ ਬਣਾਉਣ ਲਈ ਕਿਹੜਾ ਦੇਸ਼ ਹੈ ਸਭ ਤੋਂ ਬਿਹਤਰ?

Sea7 Nz Team
6 Min Read

ਔਕਲੈਂਡ : ਵਿਦੇਸ਼ਾਂ ਵਿੱਚ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਣ ਵਾਲੇ ਇੰਡੀਅਨ ਅਤੇ ਖਾਸ ਕਰਕੇ ਪੰਜਾਬੀ ਸਟੂਡੈਂਟਸ ’ਚ Australia ਅਤੇ New Zealand ਹਮੇਸ਼ਾ ਤੋਂ ਹੀ ਸਭ ਤੋਂ ਵੱਧ ਪਸੰਦੀਦਾ ਦੇਸ਼ ਰਹੇ ਹਨ। ਪਰ ਅਕਸਰ ਸਟੂਡੈਂਟਸ ਅਤੇ ਉਨ੍ਹਾਂ ਦੇ ਮਾਪਿਆਂ ’ਚ ਇਹ ਦੁਵਿਧਾ ਬਣੀ ਰਹਿੰਦੀ ਹੈ ਕਿ ਕਰੀਅਰ, ਖਰਚੇ ਅਤੇ ਪੱਕੇ ਹੋਣ (PR) ਦੇ ਲਿਹਾਜ਼ ਨਾਲ ਇਨ੍ਹਾਂ ਦੋਵਾਂ ਵਿੱਚੋਂ ਕਿਹੜਾ ਦੇਸ਼ ਚੁਣਿਆ ਜਾਵੇ। Ministry of External Affairs, Government of India ਦੇ 2024 ਦੇ ਅੰਕੜਿਆਂ ਅਨੁਸਾਰ, Australia ’ਚ 1,22,202 ਇੰਡੀਅਨ ਸਟੂਡੈਂਟਸ ਪੜ੍ਹ ਰਹੇ ਸਨ, ਜਦੋਂ ਕਿ New Zealand ’ਚ ਇਹ ਗਿਣਤੀ 7,300 ਸੀ। ਆਓ ਜਾਣਦੇ ਹਾਂ ਦੋਹਾਂ ਦੇਸ਼ਾਂ ਦੇ ਨਿਯਮਾਂ, ਫੀਸਾਂ ਅਤੇ ਮੌਕਿਆਂ ’ਚ ਕੀ ਵੱਡਾ ਫ਼ਰਕ ਹੈ।

ਵਿਸ਼ਵ ਪੱਧਰੀ ਯੂਨੀਵਰਸਿਟੀਆਂ ਅਤੇ ਪ੍ਰਮੁੱਖ ਕੋਰਸ

ਜੇਕਰ ਵਿਸ਼ਵ ਪੱਧਰੀ ਰੈਂਕਿੰਗ ਦੀ ਗੱਲ ਕਰੀਏ ਤਾਂ Australia ਦਾ ਪੱਲੜਾ ਕਾਫੀ ਭਾਰੀ ਨਜ਼ਰ ਆਉਂਦਾ ਹੈ। QS World University Ranking 2027 ਦੇ ਅਨੁਸਾਰ Australia ਦੀਆਂ ਕਈ ਸੰਸਥਾਵਾਂ ਦੁਨੀਆ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ’ਚ The University of New South Wales (UNSW) 19ਵੇਂ, The University of Melbourne 22ਵੇਂ, The University of Sydney 28ਵੇਂ, Australian National University 29ਵੇਂ ਅਤੇ Monash University 31ਵੇਂ ਸਥਾਨ ‘ਤੇ ਹੈ। ਦੂਜੇ ਪਾਸੇ, New Zealand ਵਿੱਚ The University of Auckland 67ਵੇਂ, University of Otago 198ਵੇਂ ਅਤੇ Massey University 215ਵੇਂ ਸਥਾਨ ‘ਤੇ ਆਉਂਦੀ ਹੈ।

Australia ’ਚ ਸਟੂਡੈਂਟਸ ਜ਼ਿਆਦਾਤਰ Accounting, MBA, Health Care, Information Technology, Education ਅਤੇ Hotel Management ਵਰਗੇ ਕੋਰਸਾਂ ਨੂੰ ਤਰਜੀਹ ਦਿੰਦੇ ਹਨ। ਉੱਥੇ ਹੀ New Zealand ’ਚ Engineering, Business Studies, IT/Computing, Tourism & Hotel Management ਅਤੇ Visual Communications ਦੀ ਕਾਫੀ ਮੰਗ ਹੈ। ਦਾਖਲੇ ਲਈ ਦੋਵਾਂ ਦੇਸ਼ਾਂ ਵਿੱਚ IELTS, TOEFL ਜਾਂ PTE ਦੇ ਸਕੋਰ ਲਾਜ਼ਮੀ ਹਨ।

ਪੜ੍ਹਾਈ ਅਤੇ ਰਹਿਣ-ਸਹਿਣ ਦਾ ਖਰਚਾ

ਆਰਥਿਕ ਪੱਖੋਂ ਦੇਖਿਆ ਜਾਵੇ ਤਾਂ New Zealand ’ਚ ਰਹਿਣ-ਸਹਿਣ ਦਾ ਖਰਚਾ Australia ਦੇ ਮੁਕਾਬਲੇ ਕਾਫੀ ਘੱਟ ਹੈ। New Zealand ’ਚ ਅੰਡਰਗ੍ਰੈਜੂਏਟ (UG) ਕੋਰਸਾਂ ਦੀ ਸਾਲਾਨਾ ਫੀਸ 22,000 ਤੋਂ 32,000 NZD ਅਤੇ ਪੋਸਟ-ਗ੍ਰੈਜੂਏਟ (PG) ਦੀ ਫੀਸ 26,000 ਤੋਂ 37,000 NZD ਦੇ ਵਿਚਕਾਰ ਹੈ। ਇੱਥੇ ਵੀਜ਼ਾ ਨਿਯਮਾਂ ਅਨੁਸਾਰ ਸਾਲਾਨਾ ਰਹਿਣ ਦਾ ਖਰਚਾ 20,000 NZD (ਲਗਭਗ 11.1 ਲੱਖ ਰੁਪਏ) ਦਿਖਾਉਣਾ ਪੈਂਦਾ ਹੈ।

ਇਸ ਦੇ ਮੁਕਾਬਲੇ Australia ’ਚ UG ਕੋਰਸਾਂ ਦੀ ਸਾਲਾਨਾ ਫੀਸ 20,000 ਤੋਂ 45,000 AUD ਅਤੇ PG ਕੋਰਸਾਂ ਦੀ ਫੀਸ 22,000 ਤੋਂ 50,000 AUD ਤੱਕ ਜਾਂਦੀ ਹੈ। Australia ਵਿੱਚ ਰਹਿਣ-ਸਹਿਣ ਦਾ ਸਾਲਾਨਾ ਖਰਚਾ ਵੀ ਵੱਧ ਹੈ, ਜੋ ਕਿ 29,710 AUD (ਲਗਭਗ 20.1 ਲੱਖ ਰੁਪਏ) ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ, ਆਰਥਿਕ ਮਦਦ ਲਈ ਵਿਦਿਆਰਥੀ University of Auckland India High Achievers Scholarship, Griffith Remarkable Scholarship ਅਤੇ Monash International Scholarship For Excellence ਵਰਗੀਆਂ ਸਕਾਲਰਸ਼ਿਪਾਂ ਦਾ ਲਾਭ ਲੈ ਸਕਦੇ ਹਨ।

ਸਟੂਡੈਂਟ ਵੀਜ਼ਾ ਅਤੇ ਪੜ੍ਹਾਈ ਦੌਰਾਨ ਕੰਮ ਦੇ ਅਧਿਕਾਰ

Australia ਦੇ Subclass 500 ਸਟੂਡੈਂਟ ਵੀਜ਼ਾ ਦੀ ਅਰਜ਼ੀ ਫੀਸ 2,500 AUD ਹੈ ਅਤੇ ਇਸ ਲਈ Overseas Student Health Cover (OSHC) ਲੈਣਾ ਲਾਜ਼ਮੀ ਹੁੰਦਾ ਹੈ। ਇੱਥੇ ਸਟੂਡੈਂਟਸ ਨੂੰ ਪੜ੍ਹਾਈ ਦੌਰਾਨ ਦੋ ਹਫ਼ਤਿਆਂ (fortnight) ’ਚ 48 ਘੰਟੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਸਿਰਫ਼ Master’s ਜਾਂ PhD ਕਰਨ ਵਾਲੇ ਸਟੂਡੈਂਟਸ ਦੇ ਜੀਵਨ ਸਾਥੀ (Spouse) ਨੂੰ ਡਿਪੈਂਡੈਂਟ ਵੀਜ਼ਾ ਅਤੇ ਅਣਗਿਣਤ ਘੰਟੇ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ।

New Zealand ਦੇ ਸਟੂਡੈਂਟ ਵੀਜ਼ਾ ਦੀ ਫੀਸ ਲਗਭਗ 850 NZD (47,100 ਰੁਪਏ) ਹੈ। ਇੱਥੇ ਪੜ੍ਹਾਈ ਦੇ ਦਿਨਾਂ ਵਿੱਚ ਹਫ਼ਤੇ ਦੇ 20 ਤੋਂ 25 ਘੰਟੇ ਅਤੇ ਛੁੱਟੀਆਂ ਦੌਰਾਨ ਪੂਰਾ ਸਮਾਂ (Full-time) ਕੰਮ ਕਰਨ ਦੀ ਛੋਟ ਹੁੰਦੀ ਹੈ।

ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ (PSW) ਅਤੇ PR ਦੇ ਮੌਕੇ

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਦੇ ਮਾਮਲੇ ਵਿੱਚ ਦੋਵੇਂ ਦੇਸ਼ ਚੰਗੇ ਮੌਕੇ ਦਿੰਦੇ ਹਨ:

  • Australia (Subclass 485 Visa): Australia–India Economic Cooperation and Trade Agreement (AI-ECTA) ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਵਿਸ਼ੇਸ਼ ਛੋਟ ਮਿਲਦੀ ਹੈ। Bachelor’s ਡਿਗਰੀ ਵਾਲਿਆਂ ਨੂੰ 2 ਸਾਲ (STEM/ICT ਵਿੱਚ First-class honours ਲਈ 3 ਸਾਲ), Master’s ਵਾਲਿਆਂ ਨੂੰ 3 ਸਾਲ ਅਤੇ PhD ਗ੍ਰੈਜੂਏਟਾਂ ਨੂੰ 4 ਸਾਲ ਤੱਕ ਦਾ ਵਰਕ ਵੀਜ਼ਾ ਮਿਲਦਾ ਹੈ। Regional ਕੈਂਪਸ ਵਿੱਚ ਪੜ੍ਹਨ ਵਾਲਿਆਂ ਨੂੰ 1 ਤੋਂ 2 ਸਾਲ ਦਾ ਵਾਧੂ ਸਮਾਂ ਵੀ ਮਿਲ ਸਕਦਾ ਹੈ।

  • New Zealand (PSW Visa): ਇੱਥੇ Level 7 ਦੀ Bachelor’s ਡਿਗਰੀ ਜਾਂ Level 8–10 ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ 3 ਸਾਲ ਤੱਕ ਦਾ ਖੁੱਲ੍ਹਾ ਵਰਕ ਵੀਜ਼ਾ ਮਿਲਦਾ ਹੈ, ਜਿਸ ਵਿੱਚ ਕਿਸੇ ਵੀ ਕੰਪਨੀ ਵਿੱਚ ਕੰਮ ਕਰਨ ਦੀ ਆਜ਼ਾਦੀ ਹੁੰਦੀ ਹੈ। 16 November 2026 ਤੋਂ ਇਹ ਸਹੂਲਤ Level 7 ਦੇ Graduate Diploma ਧਾਰਕਾਂ ਲਈ ਵੀ ਲਾਗੂ ਹੋ ਰਹੀ ਹੈ।

ਪੱਕੇ ਹੋਣ (PR) ਲਈ New Zealand ਵਿੱਚ Skilled Migrant Category (SMC) Resident Visa ਰਾਹੀਂ 55 ਸਾਲ ਤੋਂ ਘੱਟ ਉਮਰ ਦੇ ਹੁਨਰਮੰਦ ਗ੍ਰੈਜੂਏਟ ਅਪਲਾਈ ਕਰ ਸਕਦੇ ਹਨ। Australia ਵਿੱਚ ਵੀ Education, Healthcare, ICT ਅਤੇ Construction ਵਰਗੇ ਖੇਤਰਾਂ ਵਿੱਚ ਨੌਕਰੀ ਹਾਸਲ ਕਰਕੇ ਲੰਬੀ ਪ੍ਰਕਿਰਿਆ ਤੋਂ ਬਾਅਦ PR ਅਤੇ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ।

ਸਿੱਟੇ ਵਜੋਂ, ਜੇਕਰ ਤੁਹਾਡਾ ਟੀਚਾ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਇੱਕ ਵਿਸ਼ਾਲ ਜੌਬ ਮਾਰਕੀਟ ਹੈ ਤਾਂ Australia ਸਭ ਤੋਂ ਉੱਤਮ ਵਿਕਲਪ ਹੈ, ਪਰ ਜੇਕਰ ਤੁਸੀਂ ਘੱਟ ਬਜਟ ਵਿੱਚ ਸ਼ਾਂਤਮਈ ਮਾਹੌਲ ਅਤੇ ਸਰਲ ਵਰਕ ਵੀਜ਼ਾ ਨਿਯਮਾਂ ਦੀ ਭਾਲ ਵਿੱਚ ਹੋ, ਤਾਂ New Zealand ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *