New Zealand ਚੋਣਾਂ ਮਗਰੋਂ ਸਿਆਸੀ ਪਾਰਾ ਸਿਖਰਾਂ ’ਤੇ, Chris Hipkins ਨੇ National Party ‘ਤੇ ਲਾਏ ਚੋਣ ਸਿਸਟਮ ਨਾਲ ਛੇੜਛਾੜ ਦੇ ਇਲਜ਼ਾਮ

Sea7 Nz Team
3 Min Read

ਔਕਲੈਂਡ : New Zealand ਦੀਆਂ ਆਮ ਚੋਣਾਂ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। Labour Party ਦੇ ਆਗੂ Chris Hipkins ਨੇ ਵਿਰੋਧੀ ਧਿਰ National Party ‘ਤੇ ਚੋਣ ਸਿਸਟਮ (Electoral System) ਨਾਲ ਛੇੜਛਾੜ ਕਰਨ ਦਾ ਵੱਡਾ ਇਲਜ਼ਾਮ ਲਗਾਇਆ ਹੈ। Chris Hipkins ਦਾ ਕਹਿਣਾ ਹੈ ਕਿ National Party ਨੇ ਚੋਣਾਂ ਜਿੱਤਣ ਲਈ Overhang ਰਣਨੀਤੀ ਦੀ ਗਲਤ ਵਰਤੋਂ ਕੀਤੀ ਹੈ।

ਆਖਿਰ ਕੀ ਹੈ ਇਹ Overhang ਅਤੇ ਇਸ ਦੀ ਰਣਨੀਤੀ?

ਦਰਅਸਲ New Zealand ਦੇ MMP (Mixed Member Proportional) ਚੋਣ ਸਿਸਟਮ ਵਿੱਚ ਹਰ ਵੋਟਰ ਕੋਲ ਦੋ ਵੋਟਾਂ ਹੁੰਦੀਆਂ ਹਨ, ਇੱਕ Party Vote (ਪਾਰਟੀ ਲਈ) ਅਤੇ ਦੂਜੀ Electorate Vote (ਸਥਾਨਕ ਉਮੀਦਵਾਰ ਲਈ)। ਆਮ ਤੌਰ ‘ਤੇ Parliament ਦੀਆਂ ਕੁੱਲ 120 ਸੀਟਾਂ ਕਿਸੇ ਪਾਰਟੀ ਨੂੰ ਮਿਲੇ Party Vote ਦੇ ਪ੍ਰਤੀਸ਼ਤ ਅਨੁਸਾਰ ਵੰਡੀਆਂ ਜਾਂਦੀਆਂ ਹਨ:

ਜਦੋਂ ਕੋਈ ਪਾਰਟੀ ਆਪਣੇ Party Vote ਦੇ ਹਿੱਸੇ ਨਾਲੋਂ ਵੱਧ ਸਥਾਨਕ ਸੀਟਾਂ (Electorate Seats) ਜਿੱਤ ਲੈਂਦੀ ਹੈ, ਤਾਂ ਕਾਨੂੰਨ ਅਨੁਸਾਰ ਉਨ੍ਹਾਂ ਜਿੱਤੇ ਹੋਏ ਉਮੀਦਵਾਰਾਂ ਨੂੰ ਹਟਾਇਆ ਨਹੀਂ ਜਾ ਸਕਦਾ। ਇਸ ਸਥਿਤੀ ਵਿੱਚ Parliament ਵਿੱਚ 120 ਤੋਂ ਵੱਧ ਵਾਧੂ ਸੀਟਾਂ ਜੋੜ ਦਿੱਤੀਆਂ ਜਾਂਦੀਆਂ ਹਨ, ਜਿਸ ਨੂੰ Overhang ਕਿਹਾ ਜਾਂਦਾ ਹੈ।
Overhang ਰਣਨੀਤੀ (Vote-Splitting): ਇਸ ਚਾਲ ਤਹਿਤ ਗੱਠਜੋੜ ਦੀਆਂ ਪਾਰਟੀਆਂ ਵੋਟਰਾਂ ਨੂੰ ਆਪਣੀਆਂ ਦੋਵੇਂ ਵੋਟਾਂ ਵੰਡਣ ਦਾ ਇਸ਼ਾਰਾ ਕਰਦੀਆਂ ਹਨ, ਜਿਵੇਂ ਕਿ Party Vote ਵੱਡੀ ਪਾਰਟੀ (National) ਨੂੰ ਦੇਣਾ ਅਤੇ Electorate Vote ਸਹਿਯੋਗੀ ਪਾਰਟੀ ਦੇ ਉਮੀਦਵਾਰ ਨੂੰ ਦੇਣਾ (ਜਾਂ ਇਸ ਦੇ ਉਲਟ), ਤਾਂ ਜੋ Parliament ਵਿੱਚ ਕੁੱਲ ਸੀਟਾਂ ਦੀ ਗਿਣਤੀ ਵਧਾ ਕੇ ਬਹੁਮਤ ਹਾਸਲ ਕੀਤਾ ਜਾ ਸਕੇ।

ਮਿਲੀਭੁਗਤ ਦੇ ਦਾਅਵੇ ਅਤੇ ਤਿੱਖਾ ਪਲਟਵਾਰ

Chris Hipkins ਨੇ ਦੋਸ਼ ਲਾਇਆ ਕਿ ਇਸੇ ਰਣਨੀਤੀ ਤਹਿਤ National ਦੇ ਆਗੂ Chris Bishop ਨੇ NZ First ਦੇ ਆਗੂ Winston Peters ਦੇ ਨਾਲ ਖੜ੍ਹ ਕੇ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਤਾਂ ਜੋ ਵੋਟਾਂ ਵੰਡ ਕੇ ਵਾਧੂ ਸੀਟਾਂ ਦਾ ਫਾਇਦਾ ਲਿਆ ਜਾ ਸਕੇ। ਦੂਜੇ ਪਾਸੇ, Te Pāti Māori ਨੇ ਵੀ ਬਿਆਨ ਦਿੱਤਾ ਹੈ ਕਿ ਜੇਕਰ Labour ਅਤੇ Greens ਨੇ ਵੀ ਇਹੀ Overhang ਰਣਨੀਤੀ ਅਪਣਾਈ ਹੁੰਦੀ, ਤਾਂ Chris Hipkins ਅੱਜ ਦੇਸ਼ ਦੇ Prime Minister ਹੋਣੇ ਸਨ।

ਹਾਲਾਂਕਿ, National Party ਦੇ ਸੀਨੀਅਰ ਆਗੂਆਂ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਆਪਣੀ ਸੀਟ ਹਾਰਨ ਵਾਲੇ Chris Bishop ਨੇ Chris Hipkins ਦੇ ਦਾਅਵਿਆਂ ਨੂੰ ‘ਸਰਾਸਰ ਬਕਵਾਸ’ ਦੱਸਦਿਆਂ ਕਿਹਾ ਕਿ ਉਹ Winston Peters ਦੇ ਨਾਲ ਨਹੀਂ ਖੜ੍ਹੇ ਸਨ ਅਤੇ ਉਹਨਾਂ ਨੂੰ ਇਸ ਸਮਰਥਨ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।

ਪਾਰਟੀ ਆਗੂ Erica Stanford ਅਤੇ Mark Mitchell ਨੇ ਵੀ ਇਨ੍ਹਾਂ ਇਲਜ਼ਾਮਾਂ ਨੂੰ “ਬੇਬੁਨਿਆਦ” ਦੱਸਿਆ ਅਤੇ ਸਪੱਸ਼ਟ ਕੀਤਾ ਕਿ National Party ਨੇ ਹਮੇਸ਼ਾ ਵਾਂਗ ਵੋਟਰਾਂ ਤੋਂ ਦੋਵੇਂ ਵੋਟਾਂ (Two Ticks Blue) ਆਪਣੀ ਪਾਰਟੀ ਲਈ ਹੀ ਮੰਗੀਆਂ ਸਨ। ਫਿਲਹਾਲ, ਦੋਵੇਂ ਮੁੱਖ ਪਾਰਟੀਆਂ Special Votes ਦੀ ਗਿਣਤੀ ਅਤੇ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੀਆਂ ਹਨ, ਜਿਸ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਨਵੀਂ ਸਰਕਾਰ ਦੀ ਕਮਾਨ ਕਿਸ ਦੇ ਹੱਥ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *