ਨਿਊਜ਼ੀਲੈਂਡ ਅਤੇ ਇੰਡੀਆ ਨੇ ਖੇਡ ਸਬੰਧਾਂ ਦੇ 100 ਸਾਲ ਕੀਤੇ ਪੂਰੇ, Wellington ’ਚ ਮਨਾਇਆ ਇਤਿਹਾਸਕ ਜਸ਼ਨ

Sea7 Nz Team
2 Min Read

Wellington: New Zealand ਅਤੇ India ਨੇ ਆਪਣੇ ਇਤਿਹਾਸਕ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ‘ਤੇ Wellington ਸਥਿਤ Indian High Commission ’ਚ ਇੱਕ ਵਿਸ਼ੇਸ਼ ਸਮਾਗਮ ਮਨਾਇਆ। ਇਸ ਮੌਕੇ Indian Men’s Cricket Team ਅਤੇ Armed Forces Hockey Team ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਨਿਊਜ਼ੀਲੈਂਡ ’ਚ ਭਾਰਤੀ ਹਾਈ ਕਮਿਸ਼ਨਰ Muanpuii Saiawi ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਖੇਡਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ 1926 ਦੇ ਇਤਿਹਾਸਕ Indian Army ਹਾਕੀ ਦੌਰੇ ਨੂੰ ਯਾਦ ਕੀਤਾ, ਜਿੱਥੇ ਮਹਾਨ ਖਿਡਾਰੀ Dhyan Chand ਨੇ ਆਪਣੀ ਜਾਦੂਈ ਖੇਡ ਨਾਲ ਨਿਊਜ਼ੀਲੈਂਡ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। IHF ਵੱਲੋਂ ਆਯੋਜਿਤ ਇਸ ਪਹਿਲੇ ਅੰਤਰਰਾਸ਼ਟਰੀ ਦੌਰੇ ’ਚ ਭਾਰਤੀ ਟੀਮ ਨੇ 21 ਵਿੱਚੋਂ 18 ਮੈਚ ਜਿੱਤੇ ਸਨ।

Muanpuii Saiawi ਨੇ ਪ੍ਰਧਾਨ ਮੰਤਰੀ Narendra Modi ਦੇ ਜੁਲਾਈ ’ਚ ਕੀਤੇ Auckland ਦੌਰੇ ਦਾ ਵੀ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤੀ ਮੂਲ ਦੇ ਕ੍ਰਿਕਟਰਾਂ Ish Sodhi, Ajaz Patel ਅਤੇ Rachin Ravindra ਦੇ ਨਿਊਜ਼ੀਲੈਂਡ ਕ੍ਰਿਕਟ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਸੀ।

ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਜ਼ਮੀਨੀ ਪੱਧਰ ‘ਤੇ ਵਿਕਾਸ, ਬੁਨਿਆਦੀ ਢਾਂਚੇ ਅਤੇ ਕੋਚਿੰਗ ’ਚ ਨਿਵੇਸ਼ ਕਰਕੇ ਇੱਕ ਪ੍ਰਮੁੱਖ ਖੇਡ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ Ahmedabad ’ਚ ਹੋਣ ਵਾਲੀਆਂ 2030 Commonwealth Games ਦੀਆਂ ਤਿਆਰੀਆਂ ’ਚ New Zealand ਇੱਕ ਮਹੱਤਵਪੂਰਨ ਭਾਈਵਾਲ ਬਣ ਸਕਦਾ ਹੈ। ਇਸ ਸਾਲ ਸਾਈਨ ਕੀਤੇ ਗਏ Joint Action Plan on Sports ਤਹਿਤ ਰਗਬੀ ਕੋਚਿੰਗ ਪ੍ਰੋਗਰਾਮ ਅਤੇ Maori ਪੁਰਸ਼ ਤੇ ਮਹਿਲਾ ਟੀਮਾਂ ਦੇ ਭਾਰਤ ਦੌਰੇ ਵਰਗੀਆਂ ਪਹਿਲਕਦਮੀਆਂ ਪਹਿਲਾਂ ਹੀ ਜਾਰੀ ਹਨ, ਜੋ ਦੋਵਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਗੂੜ੍ਹਾ ਕਰ ਰਹੀਆਂ ਹਨ।

Share This Article
Leave a Comment

Leave a Reply

Your email address will not be published. Required fields are marked *