2035 ਤੱਕ ਦੁਨੀਆ ਭਰ ’ਚ ਮੁਸਲਮਾਨਾਂ ਦੀ ਆਬਾਦੀ ਇਸਾਈਆਂ ਨਾਲੋਂ ਵੱਧ ਜਾਵੇਗੀ: ਨਵੀਂ ਰਿਪੋਰਟ ’ਚ ਵੱਡਾ ਖੁਲਾਸਾ

Sea7 Nz Team
3 Min Read

ਔਕਲੈਂਡ : Pew Research Centre ਅਤੇ Poland ਦੇ Centre for Advanced Studies of Population and Religion (CASPAR) ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ‘The Future of World Religions’ ’ਚ ਦੁਨੀਆ ਦੀ ਧਾਰਮਿਕ ਆਬਾਦੀ ਨੂੰ ਲੈ ਕੇ ਵੱਡੇ ਬਦਲਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਸਾਲ 2035 ਤੱਕ ਵਿਸ਼ਵ ਪੱਧਰ ’ਤੇ ਮੁਸਲਮਾਨਾਂ ਦੀ ਗਿਣਤੀ ਇਸਾਈਆਂ ਨਾਲੋਂ ਵੱਧ ਜਾਵੇਗੀ।

2020 ਤੋਂ 2070 ਦਰਮਿਆਨ ਪੂਰੀ ਦੁਨੀਆ ਦੀ ਆਬਾਦੀ ’ਚ 29% ਵਾਧਾ ਹੋਣ ਦਾ ਅਨੁਮਾਨ ਹੈ, ਜਦਕਿ ਇਸੇ ਸਮੇਂ ਦੌਰਾਨ ਮੁਸਲਮਾਨਾਂ ਦੀ ਆਬਾਦੀ 80% ਅਤੇ ਇਸਾਈਆਂ ਦੀ ਆਬਾਦੀ 30% ਵਧੇਗੀ। Pew ਦੇ ਸੀਨੀਅਰ ਡੈਮੋਗ੍ਰਾਫਰ Conrad Hackett ਨੇ ਸਪੱਸ਼ਟ ਕੀਤਾ ਕਿ ਮੁਸਲਮਾਨਾਂ ਦੀ ਆਬਾਦੀ ’ਚ ਹੋਣ ਵਾਲੇ ਵਾਧੇ ਦਾ 74% ਹਿੱਸਾ ਉਨ੍ਹਾਂ ਦੇਸ਼ਾਂ ’ਚ ਹੋਵੇਗਾ ਜੋ ਪਹਿਲਾਂ ਹੀ ਮੁਸਲਿਮ-ਬਹੁਗਿਣਤੀ ਵਾਲੇ ਹਨ। ਨੌਜਵਾਨ ਆਬਾਦੀ ਅਤੇ ਉੱਚ ਜਨਮ ਦਰ ਕਾਰਨ Nigeria ’ਚ ਮੁਸਲਮਾਨਾਂ ਦੀ ਗਿਣਤੀ ਦੁੱਗਣੀ ਹੋ ਕੇ 282 ਮਿਲੀਅਨ ਤੱਕ ਪਹੁੰਚ ਜਾਵੇਗੀ।

ਰਿਪੋਰਟ ਮੁਤਾਬਕ, ਈਸਾਈ ਧਰਮ (Christianity) ਦਾ ਕੇਂਦਰ North America ਅਤੇ Europe ਤੋਂ ਹਟ ਕੇ sub-Saharan Africa ਵੱਲ ਚਲਾ ਜਾਵੇਗਾ। Democratic Republic of Congo ਸਭ ਤੋਂ ਵੱਧ Christians ਵਾਲਾ ਦੇਸ਼ ਬਣ ਕੇ United States ਦੀ ਥਾਂ ਲਵੇਗਾ। United States ’ਚ Christians ਦੀ ਆਬਾਦੀ ਮੌਜੂਦਾ 64% ਤੋਂ ਘਟ ਕੇ 2070 ਤੱਕ 48% ਰਹਿ ਜਾਵੇਗੀ, ਜਿਸ ਨਾਲ ਉਹ ਉੱਥੇ ਬਹੁਗਿਣਤੀ ’ਚ ਨਹੀਂ ਰਹਿਣਗੇ।

ਦੂਜੇ ਪਾਸੇ, China ਦੀ ਆਬਾਦੀ ’ਚ ਲਗਭਗ 421 ਮਿਲੀਅਨ ਦੀ ਭਾਰੀ ਕਮੀ ਆਉਣ ਕਾਰਨ ਦੁਨੀਆ ਭਰ ’ਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ (‘Nones’) ਦਾ ਹਿੱਸਾ 24.2% ਤੋਂ ਘਟ ਕੇ 17% ਰਹਿ ਜਾਵੇਗਾ। ਇਸੇ ਤਰ੍ਹਾਂ, ਹਿੰਦੂਆਂ ਦੀ ਗਿਣਤੀ 199 ਮਿਲੀਅਨ ਵਧ ਕੇ 1.4 ਬਿਲੀਅਨ ਹੋ ਜਾਵੇਗੀ ਅਤੇ ਪ੍ਰਵਾਸ ਕਾਰਨ United States ’ਚ ਇਨ੍ਹਾਂ ਦਾ ਹਿੱਸਾ 0.9% ਤੋਂ ਵਧ ਕੇ 2.0% ਹੋ ਜਾਵੇਗਾ। Jews ਦੀ ਆਬਾਦੀ ਵੀ 15 ਮਿਲੀਅਨ ਤੋਂ ਵਧ ਕੇ 18 ਮਿਲੀਅਨ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ Israel ’ਚ ਰਹਿਣਗੇ।

ਜਦਕਿ ਸਿੱਖਾਂ ਨੂੰ “ਹੋਰ ਧਰਮ” (Other religions) ਦੀ ਇੱਕ ਵਿਸ਼ਾਲ ਸ਼੍ਰੇਣੀ ’ਚ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਹਾਕਿਆਂ ’ਚ ਇਸ ਸ਼੍ਰੇਣੀ ਦੇ ਪੈਰੋਕਾਰਾਂ ਦੀ ਕੁੱਲ ਗਿਣਤੀ ’ਚ ਮਾਮੂਲੀ ਵਾਧਾ ਹੋਵੇਗਾ, ਪਰ 2070 ਤੱਕ ਵਿਸ਼ਵ ਦੀ ਕੁੱਲ ਆਬਾਦੀ ’ਚ ਇਨ੍ਹਾਂ ਦਾ ਹਿੱਸਾ 2% ਤੋਂ ਘੱਟ ਰਹਿ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *