ਵਿਕਟੋਰੀਆ ਦੇ ਸਰਕਾਰੀ ਸਕੂਲਾਂ ਲਈ 2.5 ਬਿਲੀਅਨ ਡਾਲਰ ਦੀ ਫ਼ੰਡਿੰਗ ਮਨਜ਼ੂਰ, ਜਾਣੋ PM ਨੇ ਕੀਤਾ ਕੀ ਐਲਾਨ

Sea7 Nz Team
1 Min Read

ਮੈਲਬਰਨ : ਵਿਕਟੋਰੀਆ ਦੇ ਸਰਕਾਰੀ ਸਕੂਲਾਂ ਨੂੰ ਅਗਲੇ 10 ਸਾਲਾਂ ਵਿੱਚ 2.5 ਬਿਲੀਅਨ ਡਾਲਰ ਦਾ ਵੱਡਾ ਹੁਲਾਰਾ ਮਿਲਣ ਵਾਲਾ ਹੈ, ਜਿਸ ਦਾ ਸਿਹਰਾ ਫੈਡਰਲ ਸਰਕਾਰ ਅਤੇ ਸਰਟੇਟ ਦਰਮਿਆਨ ਇੱਕ ਨਵੇਂ ਫੰਡਿੰਗ ਸੌਦੇ ਨੂੰ ਜਾਂਦਾ ਹੈ। ਇਸ ਦੇ ਨਾਲ ਹੀ ਸਕੂਲ ਫੰਡਿੰਗ ਨੂੰ ਲੈ ਕੇ ਦੋਵਾਂ ਸਰਕਾਰਾਂ ਵਿਚਾਲੇ 18 ਮਹੀਨਿਆਂ ਤੋਂ ਚੱਲ ਰਹੇ ਰੇੜਕੇ ਦਾ ਅੰਤ ਹੋ ਗਿਆ ਹੈ।

ਪ੍ਰਧਾਨ ਮੰਤਰੀ Anthony Albanese ਵੱਲੋਂ ਐਲਾਨੇ ਗਏ ਇਸ ਸੌਦੇ ਅਨੁਸਾਰ ਫੈਡਰਲ ਸਰਕਾਰ ਵਿਕਟੋਰੀਅਨ ਸਕੂਲਾਂ ਨੂੰ ਬੈਂਚਮਾਰਕ ਸਕੂਲ ਰੀਸੋਰਸਿੰਗ ਸਟੈਂਡਰਡ (SRS) ਦੇ 25٪ ਤੱਕ ਫੰਡ ਦੇਵੇਗੀ, ਜਿਸ ਵਿੱਚ ਬਾਕੀ ਖਰਚਿਆਂ ਨੂੰ ਸਟੇਟ ਕਵਰ ਕਰੇਗਾ। ਇਹ ਫੈਡਰਲ ਸਿੱਖਿਆ ਮੰਤਰੀ Jason Clare ਵੱਲੋਂ 22.5٪ ਦੀ ਪਿਛਲੀ ਪੇਸ਼ਕਸ਼ ਤੋਂ ਮਹੱਤਵਪੂਰਣ ਵਾਧਾ ਹੈ। ਵਿਕਟੋਰੀਆ ਦੇ ਸਿੱਖਿਆ ਮੰਤਰੀ ਬੇਨ ਕੈਰੋਲ ਨੇ ਇਸ ਸਮਝੌਤੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਪਬਲਿਕ ਸਕੂਲ ਦੇ ਬੱਚਿਆਂ ਲਈ ਸਿੱਖਿਆ ਖਰਚ ਵਿੱਚ 5٪ ਦਾ ਵਾਧਾ ਹੋਵੇਗਾ।

Share This Article