ਆਸਟ੍ਰੇਲੀਆ ’ਚ ਪੰਜਾਬੀ ਕੁੜੀ ਦੀ ਸੜਕ ਹਾਦਸੇ ’ਚ ਮੌਤ, ਢਾਈ ਕੁ ਸਾਲਾਂ ’ਚ ਟੁੱਟ ਗਏ ਚੰਗੇ ਭਵਿੱਖ ਦੇ ਸੁਪਨੇ

Sea7 Nz Team
1 Min Read

ਮੈਲਬਰਨ : ਬੀਤੇ ਦਿਨੀਂ ਵਿਕਟੋਰੀਆ ਸੂਬੇ ਦੇ ਉੱਤਰੀ ਇਲਾਕੇ ਵਿਚ ਸਥਿਤ ਸ਼ਹਿਰ ਸ਼ੈਪਰਟਨ ਵਿੱਚ ਇਕ ਪੰਜਾਬਣ ਮੁਟਿਆਰ ਏਕਮਦੀਪ ਕੌਰ ਦੀ ਇੱਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਏਕਮ ਆਪਣੇ ਘਰੋਂ ਕੰਮ ’ਤੇ ਜਾ ਰਹੀ ਸੀ ਪਰ ਰਸਤੇ ਵਿਚ ਉਸ ਦੀ ਕਾਰ ਹਾਦਸਾਗ੍ਰਸਤ ਹੋਣ ਕਰਕੇ ਉਸ ਦੀ ਮੌਤ ਹੋ ਗਈ।

ਏਕਮਦੀਪ ਪੰਜਾਬ ਤੋਂ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਕਰ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਤੋਂ ਬਾਅਦ ਮ੍ਰਿਤਕਾ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਛੋਟੀ ਉਮਰੇ ਵੱਡੀਆਂ ਪੁਲਾਘਾਂ ਪੱਟਣ ਵਾਲੀ ਏਕਮਦੀਪ ਬਹੁਤ ਹੀ ਮਿਹਨਤੀ ਅਤੇ ਚੰਗੇ ਸੁਭਾਅ ਦੀ ਲੜਕੀ ਸੀ। ਏਕਮਦੀਪ ਤਕਰੀਬਨ ਢਾਈ ਕੁ ਸਾਲ ਪਹਿਲਾ ਚੰਗੇ ਭਵਿੱਖ ਦੀ ਆਸ ਵਿਚ ਆਸਟ੍ਰੇਲੀਆ ਆਈ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਪੰਜਾਬਣ ਮੁਟਿਆਰ ਦੀ ਅਚਨਚੇਤੀ ਮੌਤ ’ਤੇ ਪੰਜਾਬੀ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Share This Article