ਐਡੀਲੇਡ : ਗ੍ਰਿਫ਼ਤਾਰੀ ਦੌਰਾਨ ਸਿਰ ’ਤੇ ਸੱਟ ਲੱਗਣ ਕਾਰਨ ਨੀਮ ਬੇਹੋਸ਼ੀ ’ਚ ਗਿਆ Gaurav Kundi

Sea7 Nz Team
1 Min Read

ਮੈਲਬਰਨ : ਐਡੀਲੇਡ ’ਚ ਘਰੇਲੂ ਹਿੰਸਾ ਦੇ ਸ਼ੱਕ ’ਚ ਗ੍ਰਿਫ਼ਤਾਰ ਕੀਤੇ ਗਏ ਦੋ ਬੱਚਿਆਂ ਦੇ ਪਿਤਾ Gaurav Kundi (42) ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ ਜਿਸ ਕਾਰਨ ਉਹ ਨੀਮ ਬੇਹੋਸ਼ੀ ਦੀ ਹਾਲਤ ’ਚ ਚਲਾ ਗਿਆ। ਪੁਲਿਸ ਵੀਰਵਾਰ ਤੜਕੇ 2:45 ਵਜੇ ਉਸ ਸਮੇਂ ਹਰਕਤ ’ਚ ਆਈ ਜਦੋਂ ਗੌਰਵ Payneham ਰੋਡ ’ਤੇ ਨਸ਼ੇ ਦੀ ਹਾਲਤ ’ਚ ਜਾ ਰਿਹਾ ਸੀ ਅਤੇ ਉਸ ਦੀ ਪਾਰਟਨਰ ਅੰਮ੍ਰਿਤਪਾਲ ਕੌਰ ਉਸ ਨੂੰ ਘਰ ਵਾਪਸ ਪਰਤਣ ਲਈ ਮਨਾ ਰਹੀ ਸੀ। ਇਸ ਦੌਰਾਨ ਇਲਾਕੇ ’ਚ ਗਸ਼ਤ ਕਰ ਰਹੀ ਪੁਲਿਸ ਨੇ ਇਸ ਨੂੰ ਘਰੇਲੂ ਹਿੰਸਾ ਸਮਝਿਆ ਅਤੇ ਗੌਰਵ ਨੂੰ ਗ੍ਰਿਫ਼ਤਾਰ ਕਰਨ ਲਈ ਆ ਗਈ। ਪਰ ਗੌਰਵ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇੱਕ ਪੁਲਿਸ ਵਾਲੇ ਨੇ ਉਸ ਨੂੰ ਢਾਹ ਲਿਆ ਅਤੇ ਉਸ ਦੀ ਗਰਦਨ ’ਤੇ ਗੋਡਾ ਰੱਖ ਦਿੱਤਾ। ਹਾਲਾਂਕਿ ਗੌਰਵ ਪੁਲਿਸ ਨੂੰ ਕਹਿੰਦਾ ਰਿਹਾ ਕਿ ਉਸ ਨੇ ਕੁੱਝ ਗ਼ਲਤ ਨਹੀਂ ਕੀਤਾ ਹੈ। ਉਸ ਦੀ ਪਾਰਟਨਰ ਅੰਮ੍ਰਿਤਪਾਲ ਕੌਰ ਵੀ ਉਸ ਦੇ ਬਚਾਅ ’ਚ ਆਈ ਅਤੇ ਪੁਲਿਸ ਨੂੰ ਕਹਿੰਦੀ ਰਹੀ ਕਿ ਉਹ ਗੌਰਵ ਨੂੰ ਗ੍ਰਿਫ਼ਤਾਰ ਨਾ ਕਰਨ ਅਤੇ ਪੁਲਿਸ ਸਟੇਸ਼ਨ ਦੀ ਬਜਾਏ ਹਸਪਤਾਲ ਲੈ ਕੇ ਜਾਣ। ਗੌਰਵ ਇਸ ਵੇਲੇ Royal Adelaide Hospital ’ਚ ਭਰਤੀ ਹੈ। ਸਾਊਥ ਆਸਟ੍ਰੇਲੀਅਨ ਪੁਲਿਸ ਨੇ ਘਟਨਾ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share This Article