ਵੈਲਿੰਗਟਨ: ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਿਊਜ਼ੀਲੈਂਡ ਪਾਰਲੀਮੈਂਟ ’ਚ ਦੋ ਅਹਿਮ ਬਿੱਲਾਂ, Trespass Laws (ਘੁਸਪੈਠ ਵਿਰੋਧੀ ਕਾਨੂੰਨ) ਅਤੇ Move-On Orders ’ਤੇ ਕਾਰਵਾਈ ਅੱਗੇ ਵਧੀ ਹੈ। ਇਹ ਨਵੇਂ ਨਿਯਮ ਜਨਤਕ ਥਾਵਾਂ ’ਤੇ ਗੈਰ-ਕਾਨੂੰਨੀ ਅਤੇ ਗੜਬੜੀ ਪੈਦਾ ਕਰਨ ਵਾਲੇ ਵਿਵਹਾਰ ਨੂੰ ਰੋਕਣ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਨੀ ਕੌਸ਼ਲ ਨੇ ਦੱਸਿਆ ਕਿ ਸਰਕਾਰ ਕੇਂਦਰੀ ਸ਼ਹਿਰਾਂ ਨੂੰ ਸੁਰੱਖਿਅਤ ਬਣਾਉਣ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਹ ਸੁਧਾਰ Ministerial Advisory Group ਵੱਲੋਂ ਪਿਛਲੇ 1.5 ਸਾਲਾਂ ਵਿੱਚ ਤਿਆਰ ਕੀਤੇ ਗਏ 7 ਵੱਡੇ ਕਾਨੂੰਨੀ ਸੁਧਾਰਾਂ ਦਾ ਹਿੱਸਾ ਹਨ। Justice Committee ਦੀ ਮੀਟਿੰਗ ਦੌਰਾਨ NZIBA ਵਰਗੀਆਂ ਸੰਸਥਾਵਾਂ ਨੇ ਵੀ ਇਸ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਇਨ੍ਹਾਂ ਸੁਧਾਰਾਂ ਦਾ ਮੁੱਖ ਮਨੋਰਥ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਾ ਅਤੇ ਪੀੜਤਾਂ ਨੂੰ ਇਨਸਾਫ਼ ਯਕੀਨੀ ਬਣਾਉਣਾ ਹੈ।
