ਨਿਊਜ਼ੀਲੈਂਡ ’ਚ Free Trade Agreement ਨਾਲ ਖੁੱਲ੍ਹੇ ਦਰਵਾਜ਼ੇ, 5 ਹਜ਼ਾਰ ਇੰਡੀਅਨ ਵਰਕਰਾਂ ਲਈ ਦੋ ਨਵੇਂ ਤਰ੍ਹਾਂ ਦੇ ਵੀਜ਼ੇ ਐਲਾਨੇ

Sea7 Nz Team
2 Min Read

ਔਕਲੈਂਡ : ਇੰਡੀਅਨ ਨੌਜਵਾਨਾਂ ਅਤੇ ਪੇਸ਼ੇਵਰਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। New Zealand ਅਤੇ India ਵਿਚਾਲੇ ਹੋਏ ਨਵੇਂ Free Trade Agreement (FTA) ਦੇ ਤਹਿਤ ਹੁਣ ਹਰ ਸਾਲ 5,000 ਤੱਕ ਇੰਡੀਅਨ ਸਿਟੀਜਨਜ਼ ਨੂੰ ਤਿੰਨ ਸਾਲਾਂ ਲਈ ਨਿਊਜ਼ੀਲੈਂਡ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਸਮਝੌਤਾ 20 ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ।

ਇਸ ਨਵੇਂ ਸਮਝੌਤੇ ਅਧੀਨ Temporary Employment Entry (TEE) ਤਹਿਤ ਦੋ ਨਵੀਆਂ ਵੀਜ਼ਾ ਸ਼੍ਰੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ:

  • India Iconic Work Visa: ਇਹ ਸ਼੍ਰੇਣੀ ਵਿਸ਼ੇਸ਼ ਤੌਰ ’ਤੇ ਰਵਾਇਤੀ ਖੇਤਰਾਂ ਲਈ ਰੱਖੀ ਗਈ ਹੈ, ਜਿਸ ’ਚ 250 Indian chefs, 100 yoga instructors, 200 AYUSH practitioners ਅਤੇ 50 music teachers ਸ਼ਾਮਲ ਹੋ ਸਕਣਗੇ।
  • India Skilled Work Visa: ਇਸ ਸ਼੍ਰੇਣੀ ਤਹਿਤ 4,400 ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ’ਚ software engineers, civil engineers, mechanical engineers, registered nurses ਅਤੇ physiotherapists ਸ਼ਾਮਲ ਹਨ। ਅਪਲਾਈ ਕਰਨ ਵਾਲੇ ਕੋਲ ਕਿਸੇ ਮਾਨਤਾ ਪ੍ਰਾਪਤ ਇੰਪਲੋਇਅਰ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਲਾਜ਼ਮੀ ਹੈ।

ਇਸ ਤੋਂ ਇਲਾਵਾ, ਨਿਊਜ਼ੀਲੈਂਡ ਤੋਂ PhD ਕਰਨ ਵਾਲੇ ਇੰਡੀਅਨ ਸਟੂਡੈਂਟਸ ਲਈ post-study work visa ਦੀ ਮਿਆਦ ਵਧਾ ਕੇ 4 ਸਾਲ ਕਰ ਦਿੱਤੀ ਗਈ ਹੈ। ਸਟੂਡੈਂਟਸ ਲਈ ਪੜ੍ਹਾਈ ਦੌਰਾਨ ਹਫ਼ਤੇ ਵਿੱਚ ਕੰਮ ਕਰਨ ਦੇ ਅਧਿਕਾਰਾਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ। ਨਾਲ ਹੀ, 18 ਤੋਂ 30 ਸਾਲ ਦੇ ਨੌਜਵਾਨਾਂ ਲਈ 1,000 ਸੀਟਾਂ ਵਾਲੀ ਇੱਕ ਨਵੀਂ working holiday scheme ਵੀ ਸ਼ੁਰੂ ਕੀਤੀ ਜਾਵੇਗੀ।

ਨਿਊਜ਼ੀਲੈਂਡ ਦੇ Trade and Investment Minister Todd McClay ਅਨੁਸਾਰ, ਇਹ ਇਤਿਹਾਸਕ ਸਮਝੌਤਾ ਸਿਰਫ਼ 9 ਮਹੀਨਿਆਂ ਦੀ ਗੱਲਬਾਤ ’ਚ ਸਿਰੇ ਚੜ੍ਹਿਆ ਹੈ, ਜੋ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।

Share This Article
Leave a Comment

Leave a Reply

Your email address will not be published. Required fields are marked *