ਮੈਲਬਰਨ ’ਚ ਇੰਡੀਆ ਮੂਲ ਦੇ ਪਰਿਵਾਰਾਂ ਨੂੰ ਮਿਲ ਰਹੇ ਨਸਲੀ ਨਫ਼ਰਤ ਭਰੇ ਨੋਟ

Sea7 Nz Team
2 Min Read

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ ਰਾਜਧਾਨੀ ਮੈਲਬਰਨ ਦੇ Epping ਸਬਅਰਬ ਵਿੱਚ ਰਹਿੰਦੇ ਇੱਕ ਇੰਡੀਆ ਮੂਲ ਦੇ ਪਰਿਵਾਰ ਨੂੰ ਘਰ ਦੇ ਬਾਹਰ ਨਸਲੀ ਨਫ਼ਰਤ ਭਰੇ ਨੋਟ ਮਿਲੇ ਹਨ। ਇਨ੍ਹਾਂ ਨੋਟਾਂ ’ਚ “ਇੰਡੀਆ ਵਾਪਸ ਜਾਓ” ਅਤੇ “ਮਰੋ ਨਾਜ਼ੀ” ਵਰਗੇ ਸ਼ਬਦ ਲਿਖੇ ਸਨ। ਇਹ ਘਟਨਾ ਇਸ ਇਕ ਘਰ ਤਕ ਸੀਮਤ ਨਹੀਂ ਹੈ, ਨੇੜਲੇ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੇ ਨੋਟ ਮਿਲਣ ਦੀਆਂ ਰਿਪੋਰਟਾਂ ਹਨ। ਸ਼ੁਰੂਆਤੀ ਤੌਰ ’ਤੇ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ, ਪਰ ਬਾਅਦ ਵਿੱਚ ਜਾਂਚ ਸ਼ੁਰੂ ਕੀਤੀ। ਵਿਕਟੋਰੀਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ CCTV ਜਾਂ ਡੈਸ਼ਕੈਮ ਫੁਟੇਜ ਹੈ ਤਾਂ ਉਹ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ।

ਪੀੜਤ ਪਰਿਵਾਰ ਵਿੱਚ ਨਵਜੰਮਿਆ ਬੱਚਾ, ਇੱਕ ਛੋਟਾ ਬੱਚਾ ਅਤੇ ਬਜ਼ੁਰਗ ਮੈਂਬਰ ਹਨ, ਜੋ ਇਸ ਘਟਨਾ ਤੋਂ ਬਾਅਦ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹ ਹੁਣ ਰੋਜ਼ਾਨਾ ਘਰ ਦੇ ਆਲੇ-ਦੁਆਲੇ ਜਾਂਚ ਕਰਦੇ ਹਨ ਅਤੇ CCTV ਕੈਮਰੇ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਦਸ ਸਾਲ ਪਹਿਲਾਂ ਆਸਟ੍ਰੇਲੀਆ ਆਏ ਪਰਿਵਾਰ ਦੇ ਮੁਖੀ Mr. Kumar (ਨਾਂ ਨਹੀਂ ਜਾਰੀ ਕੀਤਾ ਗਿਆ) ਨੇ ਇਹ ਘਟਨਾ ਫੇਸਬੁੱਕ ’ਤੇ ਸਾਂਝੀ ਕੀਤੀ ਤਾਂ ਜੋ ਲੋਕਾਂ ਨੂੰ ਸਚੇਤ ਕੀਤਾ ਜਾ ਸਕੇ। ਗੁਆਂਢੀ ਪੀੜਤ ਪਰਵਾਰ ਦੇ ਸਮਰਥਨ ’ਚ ਆਏ ਹਨ। ਇਸ ਘਟਨਾ ਦੇ ਬਾਵਜੂਦ ਪਰਿਵਾਰ ਨੇ ਆਸਟ੍ਰੇਲੀਆ ਦੀ ਵੰਨ-ਸੁਵੰਨਤਾ ਅਤੇ ਸਮਾਜਿਕ ਏਕਤਾ ਦੀ ਪ੍ਰਸ਼ੰਸਾ ਕੀਤੀ ਹੈ।

TAGGED:
Share This Article