ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

Sea7 Nz Team
1 Min Read

ਮੈਲਬਰਨ : ਵੈਸਟਰਨ ਆਸਟ੍ਰੇਲੀਆ ‘ਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਦੌਰਾਨ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਅਰਸ਼ਪ੍ਰੀਤ ਸਿੰਘ (23) ਦੀ ਮੌਤ ਹੋ ਗਈ ਹੈ। ਹਾਦਸਾ ਪਰਥ ਦੇ ਬਾਹਰੀ ਇਲਾਕੇ Wooroloo ਵਿੱਚ Great Eastern ਹਾਈਵੇ ’ਤੇ ਵੀਰਵਾਰ ਸਵੇਰੇ 8:15 ਵਜੇ ਵਾਪਰਿਆ। WA Police ਮੁਤਾਬਕ ਮੰਗਲਵਾਰ ਸਵੇਰੇ ਚਿੱਟੇ ਰੰਗ ਦਾ Volvo ਟਰੱਕ ਸੜਕ ਤੋਂ ਪਲਟ ਗਿਆ। ਹਾਦਸਾ ਏਨਾ ਭਿਆਨਕ ਸੀ ਕਿ ਟਰੱਕ ਦੋ ਟੁਕੜਿਆਂ ’ਚ ਟੁੱਟ ਗਿਆ ਅਤੇ ਉਸ ਨੂੰ ਅੱਗ ਲੱਗ ਗਈ ਅਤੇ ਨੌਜਵਾਨ ਦੀ ਟਰੱਕ ਅੰਦਰ ਹੀ ਮੌਕੇ ’ਤੇ ਮੌਤ ਹੋ ਗਈ।

ਅਰਸ਼ਪ੍ਰੀਤ ਸਿੰਘ ਪੰਜਾਬ ਦੇ ਤਰਨਤਾਰਨ ਸਥਿਤ ਪਿੰਡ ਰਾਮ ਖਾਰਾ ਨਾਲ ਸਬੰਧਤ ਸੀ ਅਤੇ ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟ ਵੱਜੋਂ ਆਇਆ ਸੀ। ਉਸ ਦ ਮੌਤ ਦੀ ਖ਼ਬਰ ਸੁਣ ਕੇ ਪਿੰਡ ’ਚ ਪਰਿਵਾਰਿਕ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਨੇ ਸਰਕਾਰ ਪਾਸੋਂ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਰਹਿੰਦੇ ਪੰਜਾਬੀ ਭਾਈਚਾਰੇ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ Western Australia ਵਿੱਚ ਇਸ ਸਾਲ ਹੁਣ ਤੱਕ 95 ਲੋਕਾਂ ਦੀ ਸੜਕੀ ਹਾਦਸਿਆਂ ਕਾਰਨ ਮੌਤ ਹੋ ਚੁੱਕੀ ਹੈ।

Share This Article