ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ

Sea7 Nz Team
1 Min Read

ਮੈਲਬਰਨ : ਬ੍ਰਿਸਬੇਨ ਸਮੇਤ ਸਾਊਥ-ਈਸਟ ਕੁਈਨਜ਼ਲੈਂਡ ਵਿਚ ਭਿਆਨਕ ਤੂਫਾਨ ਆਇਆ, ਜਿਸ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ 10,000 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਗਈ ਪਰ ਤਾਪਮਾਨ ਉੱਚਾ ਰਿਹਾ। ਤੂਫਾਨ ਕਾਰਨ 107 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਹਵਾਵਾਂ ਨੂੰ ਨੁਕਸਾਨ ਪਹੁੰਚਿਆ ਅਤੇ ਭਾਰੀ ਬਾਰਸ਼ ਹੋਈ। 80 ਹਜ਼ਾਰ ਤੋਂ ਵੱਧ ਵਾਰ ਆਸਮਾਨ ’ਚ ਬਿਜਲੀ ਲਸ਼ਕੀ।

ਇਹ ਰਾਤ 8:10 ਵਜੇ Brisbane CBD, Aspley, Boondall ਅਤੇ Sandgate ’ਚ ਪਹੁੰਚਿਆ ਅਤੇ 8:40 ਵਜੇ Strathpine, Redcliffe, Deception Bay waters ਅਤੇ Beachmere ਪਹੁੰਚ ਗਿਆ। Bowen Hills ਤੇ Lutwyche ਦੇ ਕੁਝ ਹਿੱਸਿਆਂ ਸਮੇਤ Brisbane CBD ਵਿੱਚ ਗੜੇਮਾਰੀ ਵੀ ਹੋਈ। New Farm ਵਿੱਚ ਅਫ਼ਸਰਾਂ ਦੀ ਮੈੱਸ ਦੀ ਛੱਤੀ ‘ਛੋਟੋ ਟੋਰਨੇਡੋ’ ਕਾਰਨ ਇੱਕ ਪਾਸੇ ਤੋਂ ਉੱਡ ਕੇ ਦੂਜੇ ਪਾਸੇ ਪਹੁੰਚ ਗਈ। ਇਸ ਦਾ ਉਦਘਾਟਨ ਪਿੱਛੇ ਜਿਹੇ ਹੀ ਹੋਇਆ ਸੀ ਅਤੇ ਇਸ ’ਚ ਬੈਠ ਕੇ ਖਾਣਾ ਖਾ ਰਹੇ ਲਗਭਗ 100 ਲੋਕਾਂ ਦੀ ਜਾਨ ਵਾਲ-ਵਾਲ ਬਚ ਗਈ। ਸਨਿੱਚਰਵਾਰ ਨੂੰ ਮੌਸਮ ਵਿਭਾਗ ਨੇ ਤਾਪਮਾਨ 31 ਡਿਗਰੀ ਤਕ ਪਹੁੰਚਣ ਦੀ ਪੇਸ਼ਨਗੋਈ ਕੀਤੀ ਹੈ।

TAGGED:
Share This Article