ਮੈਲਬਰਨ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਜਣੇ ਗੰਭੀਰ ਜ਼ਖ਼ਮੀ

Sea7 Nz Team
1 Min Read

ਮੈਲਬਰਨ : Point Lonsdale ’ਚ ਸਮੁੰਦਰੀ ਕੰਢੇ ਅੱਜ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕ ਗੰਭੀਰ ਜਖ਼ਮੀ ਹੋ ਗਏ। ਮੈਲਬਰਨ ਤੋਂ 100 ਕੁ ਕਿਲੋਮੀਟਰ ਦੂਰ ਸਥਿਤ Point Lonsdale ’ਚ ਸਵੇਰੇ 10 ਵਜੇ ਵਾਪਰੇ ਹਾਦਸੇ ਤੋਂ ਬਾਅਦ ਅੱਧਖੜ ਉਮਰ ਦੇ ਦੋ ਮਰਦਾਂ ਅਤੇ ਇੱਕ ਔਰਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸਮੁੰਦਰ ਕੰਢੇ ਸੈਰ ਕਰ ਰਹੇ ਇੱਕ ਵਿਅਕਤੀ ਨੇ 40 ਕੁ ਸਾਲ ਦੀ ਔਰਤ ਨੂੰ ਪਾਣੀ ’ਚੋਂ ਨਿਕਲਣ ’ਚ ਮਦਦ ਕੀਤੀ। ਉਸ ਨਾਲ 50 ਕੁ ਸਾਲ ਦੇ ਮਰਦ ਨੂੰ ਰਾਇਲ ਮੈਲਬਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਦੋਵੇਂ ਸੈਲਾਨੀ ਸਨ। ਇੱਕ ਹੋਰ 50 ਕੁ ਸਾਲ ਦੇ ਮਰਦ ਨੂੰ Geelong University Hospital ’ਚ ਭਰਤੀ ਕਰਵਾਇਆ ਗਿਆ।

TAGGED:
Share This Article