ਰਾਸ਼ਟਰਪਤੀ ਟਰੰਪ ਦਾ ਨਵਾਂ ਫ਼ੁਰਮਾਨ, ਅਮਰੀਕਾ ’ਚ ਟਰੱਕ ਡਰਾਈਵਰਾਂ ਲਈ ਇੰਗਲਿਸ਼ ’ਚ ਨਿਪੁੰਨ ਹੋਣਾ ਲਾਜ਼ਮੀ

Sea7 Nz Team
1 Min Read

ਮੈਲਬਰਨ : ਅਮਰੀਕਾ ’ਚ ਹੁਣ ਟਰੱਕ ਡਰਾਈਵਰਾਂ ਲਈ ਇੰਗਲਿਸ਼ ਭਾਸ਼ਾ ਵਿੱਚ ਨਿਪੁੰਨ ਹੋਣਾ ਲਾਜ਼ਮੀ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਐਗਜ਼ੀਕਿਊਟਿਵ ਹੁਕਮਾਂ ’ਤੇ ਹਸਤਾਖ਼ਰ ਕਰ ਦਿੱਤੇ। ਹਾਲਾਂਕਿ ‘ਸਿੱਖ ਕੋਲੀਸ਼ਨ’ ਸੰਗਠਨ ਨੇ ਕਿਹਾ ਕਿ ਉਹ ਟਰੰਪ ਦੇ ਹੁਕਮਾਂ ਮਗਰੋਂ ਕਾਫੀ ਚਿੰਤਤ ਹਨ। ਉਨ੍ਹਾਂ ਅਨੁਸਾਰ ਇਸ ਫ਼ੁਰਮਾਨ ਦਾ ਸਿੱਖ ਟਰੱਕ ਡਰਾਈਵਰਾਂ ’ਤੇ ਅਸਰ ਪੈ ਸਕਦਾ ਹੈ ਅਤੇ ਉਨ੍ਹਾਂ ਦੇ ਕੰਮ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।

ਐਗਜ਼ੀਕਿਊਟਿਵ ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਪੇਸ਼ੇਵਰ ਡਰਾਈਵਰਾਂ ਲਈ ਸੁਰੱਖਿਆ ਦੇ ਮੱਦੇਨਜ਼ਰ ਅੰਗਰੇਜ਼ੀ ਵਿੱਚ ਮੁਹਾਰਤ ਲਾਜ਼ਮੀ ਹੈ। ਉਨ੍ਹਾਂ ਨੂੰ ਟਰੈਫਿਕ ਸੰਕੇਤ ਪੜ੍ਹਨਾ ਅਤੇ ਸਮਝਣਾ, ਟਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ ਚੌਕੀਆਂ ਅਤੇ ਮਾਲ ਵਜ਼ਨ ਤੇ ਸਟੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ।’’ ਜ਼ਿਕਰਯੋਗ ਹੈ ਕਿ ਟਰੰਪ ਨੇ ਇੰਗਲਿਸ਼ ਨੂੰ ਅਮਰੀਕਾ ਦੀ ਅਧਿਕਾਰਤ ਕੌਮੀ ਭਾਸ਼ਾ ਐਲਾਨੀ ਹੈ।

TAGGED:
Share This Article