ਟਾਕਾਨਿਨੀ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਲਈ ਭੇਟ ਕੀਤੀ ਜਾਵੇਗੀ Mercedes-Benz Sprinter

Sea7 Nz Team
1 Min Read

ਮੈਲਬਰਨ : ਅੰਮ੍ਰਿਤ ਸੰਚਾਰ ਟੀਮ ਅਤੇ ਲੰਗਰ ਵਾਲੀਆਂ ਬੀਬੀਆਂ ਵਲੋਂ ਟਾਕਾਨਿਨੀ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਲਈ ਅਗਲੇ ਹਫਤੇ Mercedes-Benz Sprinter ਭੇਟ ਕੀਤੀ ਜਾਵੇਗੀ। ਉਨ੍ਹਾਂ ਵਲੋਂ $115,000 ਇੱਕਠੇ ਕਰ ਕੇ ਇਹ ਵੈਨ ਅਗਲੇ ਹਫਤੇ ਪਹੁੰਚ ਜਾਵੇਗੀ ਅਤੇ ਇਸ ਵਿੱਚ ਉਨ੍ਹਾਂ ਵਲੋਂ $15,000 ਪਾਲਕੀ ਸਾਹਿਬ, ਸੀਟਾਂ ਅਤੇ ਸਾਜ ਰੱਖਣ ਲਈ ਡਰਾਅ ਵਗੈਰਾ ਬਣਾਉਣ ਤੇ ਖਰਚਿਆ ਗਿਆ ਹੈ ਅਤੇ ਕੁੱਲ $130,000 ਖਰਚਾ ਆਵੇਗਾ। ਇਹ ਵੈਨ ਮਹਾਰਜ ਦੇ ਦੋ ਸਰੂਪ ਇੱਕੋ ਟਾਈਮ ਸੁਸ਼ੋਭਿਤ ਕਰਨ ਲਈ ਉਪਲਬਧ ਹੈ। ਇਸ ਦੀ ਚਾਬੀ ਗਿਆਨੀ ਪਿੰਦਰਪਾਲ ਸਿੰਘ ਜੀ ਸੰਗਤ ਨੂੰ ਅਗਲੇ ਹਫਤੇ ਭੇਟ ਕਰਨਗੇ ਅਤੇ ਘਰਾਂ ਵਿੱਚ ਜਾਂ ਦੂਰ-ਦੁਰੇਡੇ ਸਰੂਪ ਲੈ ਕੇ ਜਾਣ ਲਈ ਵਰਤੀ ਜਾਵੇਗੀ। ਇਹ ਵੈਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਸਬੰਧੀ ਖੁਸ਼ੀ ਵਿੱਚ ਸੰਗਤ ਵਲੋਂ ਭੇਟ ਕੀਤੀ ਜਾਵੇਗੀ।

ਜਾਣਕਾਰੀ ਸਰੋਤ : ਦਲਜੀਤ ਸਿੰਘ, ਬੁਲਾਰਾ, ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ

Share This Article