ਨੇਪਾਲ ਦੀ ਫੌਜ ‘ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ

Sea7 Nz Team
1 Min Read

ਮੈਲਬਰਨ : ਨੇਪਾਲੀ ਫੌਜ ਵਿਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਰਨ ਸਿੰਘ ਨੂੰ ਸ਼ੁੱਕਰਵਾਰ ਨੂੰ ਅਛਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਨੇਪਾਲੀ ਫੌਜ ’ਚ ਸ਼ਾਮਲ ਕੀਤਾ ਗਿਆ। ਬਾਂਕੇ ਜ਼ਿਲ੍ਹੇ ਦੇ ਜਾਨਕੀ ਪੇਂਡੂ ਨਗਰ ਪਾਲਿਕਾ-2 ਦੇ ਪਿੰਡ ਬਨਕਟਵਾ ਦੇ ਕਰਨ ਸਿੰਘ ਦਾ ਕਹਿਣਾ ਹੈ, ‘‘ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਨੇਪਾਲੀ ਫੌਜ ਦਾ ਹਿੱਸਾ ਬਣ ਗਿਆ। ਮੈਂ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਾਂ ਅਤੇ ਚਾਹੁੰਦਾ ਹਾਂ ਕਿ ਸਾਡੇ ਭਾਈਚਾਰੇ ਦੇ ਹੋਰ ਨੌਜਵਾਨ ਇਸ ਰਾਹ ‘ਤੇ ਚੱਲਣ।” ਹਾਲਾਂਕਿ ਨੇਪਾਲ ਵਿੱਚ ਸਿੱਖਾਂ ਦੀ ਆਬਾਦੀ ਘੱਟ ਹੈ, ਪਰ ਉਹ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਹੁਣ ਫੌਜ ਵਿਚ ਨੁਮਾਇੰਦਗੀ ਮਿਲਣ ਨਾਲ ਸਿੱਖ ਨੌਜਵਾਨਾਂ ਨੂੰ ਇਕ ਨਵੀਂ ਪਛਾਣ ਅਤੇ ਮੌਕਾ ਮਿਲੇਗਾ। ਇਸ ਖ਼ਬਰ ਨਾਲ ਕਰਨ ਸਿੰਘ ਦੇ ਪਰਿਵਾਰ, ਪਿੰਡ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

TAGGED:
Share This Article