ਹੈਮਿਲਟਨ ਦੇ ‘ਚਿੱਲੀ ਇੰਡੀਆ’ ਰੈਸਟੋਰੈਂਟ ’ਚ ਪ੍ਰਵਾਸੀਆਂ ਦੇ ਸੋਸ਼ਣ ਦਾ ਪਰਦਾਫ਼ਾਸ਼

Sea7 Nz Team
1 Min Read

ਮੈਲਬਰਨ : ਨਿਊਜ਼ੀਲੈਂਡ ਦੇ ਹੈਮਿਲਟਨ ਸਥਿਤ ‘ਚਿੱਲੀ ਇੰਡੀਆ’ ਰੈਸਟੋਰੈਂਟ ਵਿੱਚ ਕੰਮ ਕਰਦੇ ਤਿੰਨ ਪ੍ਰਵਾਸੀ ਕਰਮਚਾਰੀਆਂ ਨੂੰ 8 ਡਾਲਰ ਪ੍ਰਤੀ ਘੰਟਾ ਤੋਂ ਵੀ ਘੱਟ ਤਨਖਾਹ ਦੇਣ ਅਤੇ ਡੀਪੋਰਟ ਕਰਨ ਦਾ ਡਰਾਵਾ ਦੇ ਕੇ 30,000 ਡਾਲਰ ਵਸੂਲਣ ਦੇ ਜੁਰਮ ’ਚ ਮਾਲਕਾਂ ਨੂੰ 99,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

ਮਾਮਲਾ ਇੱਕ ਕਰਮਚਾਰੀ ਵੱਲੋਂ ਸ਼ਿਕਾਇਤ ਕਰਨ ‘ਤੇ ਸਾਹਮਣੇ ਆਇਆ। ਕਾਰੋਬਾਰ, ਇਨੋਵੇਸ਼ਨ ਅਤੇ ਰੁਜ਼ਗਾਰ ਮੰਤਰਾਲੇ (MBIE) ਨੇ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਹੈਮਿਲਟਨ ਦੇ ਇਸ ਰੈਸਟੋਰੈਂਟ ਵਿੱਚ ਵੱਡੇ ਪੱਧਰ ‘ਤੇ ਹੋ ਰਹੇ ਸ਼ੋਸ਼ਣ ਦਾ ਪਰਦਾਫਾਸ਼ ਹੋਇਆ ਹੈ। ਜਾਂਚ ਵਿੱਚ ਪਾਇਆ ਗਿਆ ਕਿ ਮਾਲਕ ਜਯੰਤ ਅਤੇ ਦੀਪਤੀ ਕੌਸ਼ਲ ਵੱਲੋਂ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਕੰਮ ਦੇ ਪੂਰੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਸਨ। ਸੁਣਵਾਈ ਦੌਰਾਨ, ਦੀਪਤੀ ਕੌਸ਼ਲ ਨੇ ਝੂਠੇ ਸਬੂਤ ਬਣਾਉਣ ਦੀ ਗੱਲ ਮੰਨ ਲਈ।

ਰੁਜ਼ਗਾਰ ਸਬੰਧ ਅਥਾਰਟੀ ਨੇ ਕੰਪਨੀ ਦੇ ਖਿਲਾਫ ਫੈਸਲਾ ਸੁਣਾਉਂਦਿਆਂ ਮਾਲਕਾਂ ਅਤੇ ਕੰਪਨੀ ਨੂੰ ਬਕਾਇਆ ਤਨਖਾਹਾਂ, ਜਬਰੀ ਵਸੂਲੀ ਅਤੇ ਜੁਰਮਾਨਿਆਂ ਵਜੋਂ 99,000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਪ੍ਰਵਾਸੀ ਮਜ਼ਦੂਰਾਂ ਦੇ ਸ਼ੋਸ਼ਣ ਵਿਰੁੱਧ ਇੱਕ ਵੱਡੀ ਜਿੱਤ ਹੈ। ਰੈਸਟੋਰੈਂਟ ਹੁਣ ਬੰਦ ਹੋ ਗਿਆ ਹੈ।

TAGGED:
Share This Article