ਕਿਫ਼ਾਇਤੀ ਅਤੇ ਰਹਿਣਯੋਗ ਸਬਅਰਬ ਦੇ ਮਾਮਲੇ ’ਚ ਮੈਲਬਰਨ ਸਭ ਤੋਂ ਅੱਗੇ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

Sea7 Nz Team
1 Min Read

ਮੈਲਬਰਨ : PRD Smart Moves report ਰਿਪੋਰਟ ਵਿੱਚ ਸੀਮਤ ਗਿਣਤੀ ਵਿੱਚ ਸਬਅਰਬਾਂ ਦੀ ਪਛਾਣ ਕੀਤੀ ਗਈ ਹੈ ਜੋ ਖ਼ਰੀਦ ਸਮਰੱਥਾ (ਸ਼ਹਿਰ ਭਰ ਦੇ ਔਸਤ ਤੋਂ ਹੇਠਾਂ) ਅਤੇ ਰਹਿਣਯੋਗਤਾ (ਸਿਹਤ ਸੰਭਾਲ, ਸਿੱਖਿਆ, ਪਾਰਕਾਂ, ਟਰਾਂਸਪੋਰਟ, ਘੱਟ ਅਪਰਾਧ ਅਤੇ ਰਿਹਾਇਸ਼ੀ ਸਪਲਾਈ ਤੱਕ ਪਹੁੰਚ) ਦੋਵਾਂ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਰਿਪੋਰਟ ਅਨੁਸਾਰ ਖ਼ਰੀਦਦਾਰਾਂ ਕੋਲ ਯੂਨਿਟਾਂ ਦੇ ਮਾਮਲੇ ’ਚ ਵੱਧ ਬਦਲ ਹਨ।

ਮੈਲਬਰਨ ਦੇ ਮਕਾਨਾਂ ਲਈ 32 ਅਤੇ ਯੂਨਿਟਾਂ ਲਈ 40 ਸਬਅਰਬ ਇਸ ਸੂਚੀ ’ਚ ਸ਼ਾਮਲ ਹਨ। ਜਦਕਿ ਸਿਡਨੀ ’ਚ ਮਕਾਨਾਂ ਲਈ 14 ਸਬਅਰਬ ਤੇ ਯੂਨਿਟਾਂ ਲਈ 39 ਸਬਅਰਬ ਅਤੇ ਬ੍ਰਿਸਬੇਨ ’ਚ ਮਕਾਨਾਂ ਲਈ 26 ਤੇ ਯੂਨਿਟਾਂ ਲਈ 25 ਸਬਅਰਬ ਇਸ ਸੂਚੀ ’ਚ ਸ਼ਾਮਲ ਹਨ।

ਤਿੰਨ ਸਭ ਤੋਂ ਕਿਫ਼ਾਇਤੀ ਸਬਅਰਬ:

  • ਸਿਡਨੀ : Granville, Guildford, Chester Hill
  • ਮੈਲਬਰਨ: St Albans, Epping, Sunshine West
  • ਬ੍ਰਿਸਬੇਨ: : Inala, Slacks Creek, Lawnton

ਸਿਡਨੀ ’ਚ ਮਕਾਨਾਂ ਦੀ ਔਸਤ ਕੀਮਤ 1.47 ਮਿਲੀਅਨ ਡਾਲਰ ਅਤੇ ਯੂਨਿਟਾਂ ਦੀ 855,000 ਡਾਲਰ ਹੈ। ਮੈਲਬਰਨ ’ਚ ਇਹ ਮਕਾਨਾਂ ਲਈ 935,000 ਡਾਲਰ ਅਤੇ ਯੂਨਿਟਾਂ ਲਈ 610,000 ਡਾਲਰ ਹੈ। ਬ੍ਰਿਸਬੇਨ ’ਚ ਮਕਾਨਾਂ ਦੀ ਔਸਤ ਕੀਮਤ 938 ਡਾਲਰ ਅਤੇ ਯੂਨਿਟਾਂ ਦੀ 690,000 ਡਾਲਰ ਹੈ।

Share This Article