ਨਿਊਜ਼ੀਲੈਂਡ ਦੇ ‘King’s Birthday Honours 2026’ ਵਿੱਚ ਇੰਡੀਆ ਮੂਲ ਦੀਆਂ ਸ਼ਖਸੀਅਤਾਂ ਨੇ ਖੱਟੀ ਵਾਹ-ਵਾਹ

Sea7 Nz Team
3 Min Read

ਆਕਲੈਂਡ : ਨਿਊਜ਼ੀਲੈਂਡ ਵਿੱਚ ਇਸ ਸਾਲ ਦੇ ‘ਕਿੰਗਜ਼ ਬਰਥਡੇ ਆਨਰਜ਼’ (King’s Birthday Honours 2026) ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਦੇਸ਼ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 178 ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚ 83 ਔਰਤਾਂ ਅਤੇ 95 ਪੁਰਸ਼ ਸ਼ਾਮਲ ਹਨ। ਇਸ ਵਾਰ ਸਿੱਖਿਆ ਸ਼ਾਸਤਰੀ ਸੁਜ਼ਨ ਹਸਲ ਅਤੇ ਪ੍ਰੋਫੈਸਰ ਐਲਿਜ਼ਾਬੈਥ ਰਾਟਾ ਨੂੰ ‘ਡੇਮ’ (Dame) ਦੀ ਉਪਾਧੀ ਦਿੱਤੀ ਗਈ ਹੈ। ਖੇਡ ਜਗਤ ਵਿੱਚੋਂ ਮਸ਼ਹੂਰ ਕ੍ਰਿਕਟਰ ਸੁਜ਼ੀ ਬੇਟਸ ਅਤੇ ਡਿਸਕਸ ਥਰੋਅਰ ਬੀਟਰਿਸ ਫੌਮੁਇਨਾ ਨੂੰ ਵੀ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਕੰਮਾਂ ਨੇ ਦੇਸ਼ ਨੂੰ ਹੋਰ ਮਜ਼ਬੂਤ ​​ਬਣਾਇਆ ਹੈ।

ਨਿਊਜ਼ੀਲੈਂਡ ਦੇ King’s Birthday Honours List 2026 ਵਿੱਚ ਇੰਡੀਆ ਮੂਲ ਦੇ ਕਈ ਪ੍ਰਮੁੱਖ ਵਿਅਕਤੀਆਂ ਨੂੰ ਵੀ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਪ੍ਰਸ਼ਾਸਨ, ਸਿਹਤ, ਮੀਡੀਆ ਅਤੇ ਭਾਈਚਾਰਕ ਭਲਾਈ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤੇ ਗਏ ਹਨ।

ਇਸ ਸਾਲ ਸਨਮਾਨਿਤ ਕੀਤੇ ਗਏ 178 ਨਿਊਜ਼ੀਲੈਂਡ ਵਾਸੀਆਂ ਵਿੱਚੋਂ, ਇਨ੍ਹਾਂ ਇੰਡੀਆ ਮੂਲ ਦੇ ਆਗੂਆਂ ਨੇ ਆਪਣੀ ਮਿਹਨਤ ਸਦਕਾ ਵਿਸ਼ੇਸ਼ ਪਛਾਣ ਬਣਾਈ ਹੈ:

The New Zealand Order of Merit (ONZM)

  • ਅਰਚਨਾ ਟੰਡਨ ਨੂੰ ਨਸਲੀ ਭਾਈਚਾਰਿਆਂ ਅਤੇ ਮਹਿਲਾਵਾਂ ਦੇ ਹੱਕਾਂ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ONZM ਨਿਯੁਕਤ ਕੀਤਾ ਗਿਆ।

Members of the New Zealand Order of Merit (MNZM):

  • ਸੁਮਤੀ ਗੋਵਿੰਦ ਨੂੰ ਗਵਰਨੈਂਸ (ਸ਼ਾਸਨ) ਅਤੇ ਸਥਾਨਕ ਭਾਈਚਾਰਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ MNZM ਨਾਲ ਨਿਵਾਜਿਆ ਗਿਆ।
  • ਡਾ. ਸ਼ੁਚੀ ਕੋਠਾਰੀ ਨੂੰ ਸਕ੍ਰੀਨ ਇੰਡਸਟਰੀ (ਫ਼ਿਲਮ ਅਤੇ ਟੀਵੀ ਜਗਤ) ਵਿੱਚ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਲਈ MNZM ਵਜੋਂ ਮਾਨਤਾ ਦਿੱਤੀ ਗਈ।
  • ਇਸ ਤੋਂ ਇਲਾਵਾ, ਵਿਆਪਕ ਦੱਖਣੀ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਡਾ. ਉਦਯਾਂਗਨੀ ਸਮਾਰਾਕੋਡੀ ਨੂੰ ਬਾਲ ਸਰਜਰੀ (Paediatric Surgery) ਅਤੇ ਸ਼੍ਰੀਲੰਕਾਈ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਬਦਲੇ MNZM ਨਾਲ ਸਨਮਾਨਿਤ ਕੀਤਾ ਗਿਆ।

The King’s Service Medal – KSM

ਪ੍ਰਵਾਸੀਆਂ ਅਤੇ ਘੱਟ ਗਿਣਤੀ ਸਮੂਹਾਂ ਦੀ ਜ਼ਮੀਨੀ ਪੱਧਰ ‘ਤੇ ਮਦਦ ਕਰਨ ਲਈ ਤਿੰਨ ਭਾਈਚਾਰਕ ਆਗੂਆਂ ਨੂੰ ਇਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ:

  • ਰਵਿੰਦਰਨ (ਰਵੀਨ) ਅੰਨਾਮਲਾਈ ਨੂੰ ਨਸਲੀ ਭਾਈਚਾਰਿਆਂ ਲਈ ਕੀਤੀਆਂ ਸੇਵਾਵਾਂ ਬਦਲੇ।
  • ਵਿਜੇਸ਼ਨੀ ਰਤਨ ਨੂੰ ਸਮਾਜਿਕ ਭਲਾਈ ਅਤੇ ਭਾਈਚਾਰਕ ਕਾਰਜਾਂ ਬਦਲੇ।
  • ਡਾ. ਸ਼ਾਂਤੀ ਸੇਲਵਾਕੁਮਾਰ ਨੂੰ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਦੀ ਸਹਾਇਤਾ ਲਈ।

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸਾਰੇ ਸਨਮਾਨਿਤ ਵਿਅਕਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਦਿਨ-ਰਾਤ ਦੀ ਸੇਵਾ ਅਤੇ ਲਗਨ ਨਿਊਜ਼ੀਲੈਂਡ ਨੂੰ ਇੱਕ ਮਜ਼ਬੂਤ ਅਤੇ ਵਧੇਰੇ ਸਮਾਵੇਸ਼ੀ ਦੇਸ਼ ਬਣਾਉਣ ਵਿੱਚ ਮਦਦ ਕਰ ਰਹੀ ਹੈ।

Share This Article
Leave a Comment

Leave a Reply

Your email address will not be published. Required fields are marked *