ਨਿਊਜ਼ੀਲੈਂਡ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡੀ ਰਾਹਤ ਦਿੰਦੇ ਹੋਏ ਵਰਕ ਵੀਜ਼ਾ ਨਿਯਮਾਂ ਵਿੱਚ ਅਹਿਮ ਬਦਲਾਅ ਕੀਤੇ ਹਨ। Immigration New Zealand ਅਨੁਸਾਰ, ਦੇਸ਼ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਕਾਮਿਆਂ ਨੂੰ ਜੋੜਨ ਲਈ ਇੱਕ ਨਵਾਂ Short-term Graduate Work Visa ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪ੍ਰਸਿੱਧ Post Study Work Visa ਦੀ eligibility ਦਾ ਵੀ ਵਿਸਤਾਰ ਕੀਤਾ ਗਿਆ ਹੈ। ਇਹ ਨਵੇਂ ਨਿਯਮ 16 ਨਵੰਬਰ 2026 ਤੋਂ ਲਾਗੂ ਹੋਣਗੇ।
ਨਵਾਂ ਸ਼ਾਰਟ-ਟਰਮ ਵੀਜ਼ਾ: ਨਵੇਂ Short-term Graduate Work Visa ਤਹਿਤ ਯੋਗ ਗ੍ਰੈਜੂਏਟਾਂ ਨੂੰ 6 ਮਹੀਨਿਆਂ ਲਈ ਓਪਨ ਵਰਕ ਰਾਈਟਸ ਮਿਲਣਗੇ, ਤਾਂ ਜੋ ਉਹ ਨੌਕਰੀ ਲੱਭ ਸਕਣ। ਇਸ ਲਈ NZQCF Level 5 to 7 ਦੀ ਪੜ੍ਹਾਈ ਘੱਟੋ-ਘੱਟ 24 ਹਫ਼ਤੇ ਨਿਊਜ਼ੀਲੈਂਡ ਵਿੱਚ ਫੁੱਲ-ਟਾਈਮ ਕੀਤੀ ਹੋਣੀ ਲਾਜ਼ਮੀ ਹੈ। ਬਿਨੈਕਾਰਾਂ ਕੋਲ ਖ਼ੁਦ ਦੇ ਖਰਚੇ ਲਈ 5,000 ਡਾਲਰ ਫੰਡ ਹੋਣਾ ਚਾਹੀਦਾ ਹੈ।
ਪੋਸਟ ਸਟੱਡੀ ਵਰਕ ਵੀਜ਼ਾ ਦਾ ਵਿਸਤਾਰ: ਹੁਣ NZQCF Level 7 ਦੇ ਗ੍ਰੈਜੂਏਟ ਡਿਪਲੋਮਾ ਧਾਰਕ ਵੀ Post Study Work Visa ਲਈ ਅਪਲਾਈ ਕਰ ਸਕਣਗੇ, ਬਸ਼ਰਤੇ ਉਨ੍ਹਾਂ ਕੋਲ ਨਿਊਜ਼ੀਲੈਂਡ ਜਾਂ ਵਿਦੇਸ਼ ਤੋਂ ਕੀਤੀ Bachelor’s degree ਹੋਵੇ। ਇਹ ਵੀਜ਼ਾ ਪੜ੍ਹਾਈ ਦੀ ਮਿਆਦ ਦੇ ਬਰਾਬਰ (ਵੱਧ ਤੋਂ ਵੱਧ 1 ਸਾਲ) ਲਈ ਮਿਲੇਗਾ।
ਇਨ੍ਹਾਂ ਵੀਜ਼ਾ ਸ਼੍ਰੇਣੀਆਂ ਤਹਿਤ ਕਾਰੋਬਾਰੀ ਮਾਲਕੀ (business ownership) ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਹ ਵੀਜ਼ਾ ਜੀਵਨ ਵਿੱਚ ਸਿਰਫ਼ ਇੱਕ ਵਾਰ ਹੀ ਲਿਆ ਜਾ ਸਕਦਾ ਹੈ।
