ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਰੇਪ ਕੇਸ ’ਚ ਜੇਲ੍ਹ ਦੀ ਸਜ਼ਾ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ਦੀ Nelson District Court ਨੇ ਰੇਪ ਦੇ ਇੱਕ ਸ਼ਰਮਨਾਕ ਮਾਮਲੇ ਵਿੱਚ ਪੰਜਾਬੀ ਮੂਲ ਦੇ 33 ਸਾਲ ਦੇ ਟਰੱਕ ਡਰਾਈਵਰ ਸ਼ਮਸ਼ੇਰ ਸਿੰਘ ਨੂੰ 6 ਸਾਲ ਅਤੇ 9 ਮਹੀਨੇ ਦੀ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ।

ਇਹ ਮਾਮਲਾ ਜਨਵਰੀ 2024 ਦਾ ਹੈ, ਜਦੋਂ ਦੋਸ਼ੀ ਸ਼ਮਸ਼ੇਰ ਸਿੰਘ ਦੀ ਮੁਲਾਕਾਤ ਇੱਕ ਪੀੜਤ ਔਰਤ ਨਾਲ ਡੇਟਿੰਗ ਐਪ ਰਾਹੀਂ ਹੋਈ ਸੀ। ਮੁਲਾਕਾਤ ਦੌਰਾਨ ਜਦੋਂ ਔਰਤ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਇੱਕ ਟਰੱਕ ਡਰਾਈਵਰ ਸਨ, ਤਾਂ ਦੋਸ਼ੀ ਨੇ ਉਸ ਨੂੰ ਆਪਣੇ ਨਾਲ ਨਾਈਟ ਰੂਟ ’ਤੇ ਚੱਲਣ ਦਾ ਸੱਦਾ ਦਿੱਤਾ। Nelson ਅਤੇ Blenheim ਦੇ ਵਿਚਕਾਰ Rai Valley ਹਾਈਵੇਅ ’ਤੇ ਟਰੱਕ ਰੋਕ ਕੇ, ਦੋਸ਼ੀ ਨੇ ਸੁੱਤੀ ਹੋਈ ਔਰਤ ’ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਜਬਰ-ਜਨਾਹ (ਰੇਪ) ਕੀਤਾ।

ਅਦਾਲਤ ਵਿੱਚ ਜੱਜ Stephen Harrop ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਦੋਸ਼ੀ ਨੇ ਇੱਕ ਬੇਹੱਦ ਬੇਵੱਸ ਔਰਤ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਹੈ। ਦੋਸ਼ੀ ਵੱਲੋਂ ਆਪਣਾ ਗੁਨਾਹ ਕਬੂਲ ਨਾ ਕਰਨ ਅਤੇ ਕੋਈ ਪਛਤਾਵਾ ਨਾ ਜਤਾਉਣ ਕਾਰਨ ਅਦਾਲਤ ਨੇ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ। ਹਾਲਾਂਕਿ ਬਚਾਅ ਪੱਖ ਦੇ ਵਕੀਲ Paul Borich ਨੇ NZ Sikh Society ਦੇ ਸਮਰਥਨ ਪੱਤਰ ਦਾ ਹਵਾਲਾ ਦੇ ਕੇ ਉਸਦੇ ਚੰਗੇ ਕਿਰਦਾਰ ਦੀ ਦਲੀਲ ਦਿੱਤੀ, ਪਰ ਕੋਰਟ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਖ਼ਤ ਸਜ਼ਾ ਸੁਣਾਈ।

Share This Article
Leave a Comment

Leave a Reply

Your email address will not be published. Required fields are marked *