Foodstuffs ਵੱਲੋਂ ਨਵੀਂ ਸੁਪਰਮਾਰਕੀਟ ਲੌਏਲਟੀ ਸਕੀਮ ‘Club+’ ਲਾਂਚ

Sea7 Nz Team
2 Min Read

ਆਕਲੈਂਡ : Foodstuffs North Island ਅਤੇ Foodstuffs South Island ਨੇ ਆਪਣੇ ਨਿਊਜ਼ੀਲੈਂਡ ਦੇ ਕਸਟਮਰਜ਼ ਲਈ ਇੱਕ ਨਵਾਂ ਸਾਂਝਾ ਰਿਵਾਰਡ ਪ੍ਰੋਗਰਾਮ ‘Club+’ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਸਕੀਮ 15 ਜੂਨ ਤੋਂ ਲਾਗੂ ਹੋਵੇਗੀ, ਜਿਸ ਦੇ ਸਾਈਨ-ਅੱਪਸ ਅੱਜ ਤੋਂ ਹੀ ਸ਼ੁਰੂ ਹੋ ਗਏ ਹਨ। ਇਹ ਨਵਾਂ ਡਿਜੀਟਲ ਪਲੇਟਫਾਰਮ New World, Pak’n’Save, ਅਤੇ Four Square ਸੁਪਰਮਾਰਕੀਟਾਂ ਦੇ ਕਸਟਮਰਜ਼ ਨੂੰ ਇੱਕੋ ਥਾਂ ਰਿਵਾਰਡ ਕਮਾਉਣ ਅਤੇ ਵਰਤਣ ਦੀ ਸਹੂਲਤ ਦੇਵੇਗਾ।

ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ :

  • Rewards ਦੀ ਕਮਾਈ: ਗਾਹਕ New World (0.75%) ਅਤੇ Four Square (0.38%) ’ਤੇ ਖਰੀਦਦਾਰੀ ਕਰ ਕੇ Club+ Dollars ਕਮਾ ਸਕਦੇ ਹਨ।
  • Redeem ਕਰਨ ਦੀ ਸਹੂਲਤ: ਇਹ ਕਮਾਏ ਹੋਏ ਡਾਲਰ Pak’n’Save ਸਮੇਤ ਤਿੰਨਾਂ ਬ੍ਰਾਂਡਾਂ ’ਤੇ ਵਰਤੇ ਜਾ ਸਕਦੇ ਹਨ।
  • Pak’n’Save ਪਾਲਿਸੀ: Pak’n’Save ਦੇ ਗਾਹਕ ਸਿੱਧੇ ਪੁਆਇੰਟਸ ਨਹੀਂ ਕਮਾ ਸਕਣਗੇ ਕਿਉਂਕਿ ਉਨ੍ਹਾਂ ਦਾ ਮੁੱਖ ਮਕਸਦ ਕੀਮਤਾਂ ਨੂੰ ਘੱਟ ਰੱਖਣਾ ਹੈ, ਪਰ ਉਹ ਫਿਊਲ ਡਿਸਕਾਊਂਟ ਅਤੇ ਹੋਰ ਡੀਲਜ਼ ਦਾ ਲਾਭ ਲੈ ਸਕਦੇ ਹਨ।
  • New World Clubcard ਹੋਵੇਗਾ ਬੰਦ: ਇਸ ਨਵੀਂ ਸਕੀਮ ਦੇ ਆਉਣ ਨਾਲ ਪੁਰਾਣਾ New World Clubcard ਆਉਣ ਵਾਲੀ 26 ਜੁਲਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਗਾਹਕਾਂ ਦਾ ਪੁਰਾਣਾ ਬੈਲੈਂਸ ਅਤੇ ਡਾਟਾ ਸੁਰੱਖਿਅਤ ਤਰੀਕੇ ਨਾਲ Club+ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ।

ਇਹ ਐਪ Club+, New World ਅਤੇ Pak’n’Save ਐਪਸ ’ਤੇ ਉਪਲਬਧ ਹੋਵੇਗੀ, ਜਦਕਿ ਚਾਹੁਣ ਵਾਲੇ ਗਾਹਕ ਫਿਜ਼ੀਕਲ ਕਾਰਡ ਵੀ ਰੱਖ ਸਕਦੇ ਹਨ।

Share This Article
Leave a Comment

Leave a Reply

Your email address will not be published. Required fields are marked *