Manawatū ਨੇ ਨਿਊਜ਼ੀਲੈਂਡ ’ਚ ਸਭ ਤੋਂ ਸੁਆਦ ਪਾਣੀ ਦਾ ਅਵਾਰਡ ਜਿੱਤਿਆ

Sea7 Nz Team
2 Min Read

ਆਕਲੈਂਡ : ਨਿਊਜ਼ੀਲੈਂਡ ਦੇ Halcombe ਪਿੰਡ ਅਤੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਦੇ ਨਿਵਾਸੀਆਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ। Manawatū District Council ਨੇ ਨਵੇਂ Stanway-Halcombe ਰਿਜ਼ਰਵਾਇਰ ਤੋਂ ਲਏ ਗਏ ਪਾਣੀ ਦੇ ਸੈਂਪਲਾਂ ਲਈ IXOM National Water Taste Test ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ Manawatū ਦੇ ਟੈਪ ਵਾਟਰ (ਟੂਟੀ ਦੇ ਪਾਣੀ) ਨੂੰ ਪੂਰੇ ਨਿਊਜ਼ੀਲੈਂਡ ਵਿੱਚ ਸਭ ਤੋਂ ਵਧੀਆ ਅਤੇ ਸੁਆਦ ਐਲਾਨਿਆ ਗਿਆ ਹੈ।

ਇਹ ਵੱਕਾਰੀ ਟਰਾਫੀ ਕੌਂਸਲ ਦੇ ਵਾਟਰ ਟ੍ਰੀਟਮੈਂਟ ਓਪਰੇਸ਼ਨ ਮੈਨੇਜਰ Adam Jamieson ਅਤੇ ਟ੍ਰੀਟਮੈਂਟ ਟੀਮ ਲੀਡਰ Jake Stevens ਨੇ Rotorua ਵਿੱਚ ਵਾਟਰ ਇੰਡਸਟਰੀ ਓਪਰੇਸ਼ਨ ਗਰੁੱਪ ਆਫ਼ ਨਿਊਜ਼ੀਲੈਂਡ ਦੀ ਸਲਾਨਾ ਕਾਨਫਰੰਸ ਦੌਰਾਨ ਪ੍ਰਾਪਤ ਕੀਤੀ। Manawatū ਨੇ Rotorua, Napier ਅਤੇ Western Bay of Plenty ਦੀਆਂ ਕੌਂਸਲਾਂ ਨੂੰ ਸਖ਼ਤ ਮੁਕਾਬਲੇ ’ਚ ਹਰਾਇਆ।

ਇਸ ਸਕੀਮ ਅਧੀਨ Halcombe ਦੇ ਲਗਭਗ 100 ਘਰਾਂ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ, ਪਰ ਇੱਕ ਪੇਂਡੂ ਖੇਤਰ ਹੋਣ ਕਰਕੇ ਇਸ ਪਾਣੀ ਦਾ ਵੱਡਾ ਹਿੱਸਾ ਪਸ਼ੂਆਂ (livestock) ਵੱਲੋਂ ਵਰਤਿਆ ਜਾਂਦਾ ਹੈ। ਕੌਂਸਲ ਦੇ ਜਨਰਲ ਮੈਨੇਜਰ Hamish Waugh ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਪਾਣੀ ਦੇ ਗੰਧਲੇਪਣ ਕਾਰਨ ਲਗਭਗ 18 ਮਹੀਨਿਆਂ ਤੱਕ ‘boil water’ ਨੋਟਿਸ ਜਾਰੀ ਰਹੇ ਸਨ, ਪਰ ਨਵੇਂ ਵੱਡੇ ਸਟੋਰੇਜ ਫੈਸੀਲਿਟੀ ਦੇ ਨਿਰਮਾਣ ਨਾਲ ਇਹ ਸਮੱਸਿਆ ਹੱਲ ਹੋ ਗਈ।

ਜੱਜਾਂ ਦੀ ਟੀਮ ਨੇ ਪਾਣੀ ਦੇ ਰੰਗ, ਸਾਫ਼ ਸਫ਼ਾਈ, ਖੁਸ਼ਬੂ ਅਤੇ ਸਵਾਦ ਦੇ ਆਧਾਰ ‘ਤੇ ਸਰਬਸੰਮਤੀ ਨਾਲ Manawatū ਨੂੰ ਜੇਤੂ ਚੁਣਿਆ। ਹਾਲਾਂਕਿ, ਟ੍ਰਾਂਸ-ਤਾਸਮਨ ਮੁਕਾਬਲੇ ਵਿੱਚ ਇਹ ਪਾਣੀ Northern Territory ਦੇ Katherine ਵਾਟਰ ਟ੍ਰੀਟਮੈਂਟ ਪਲਾਂਟ ਤੋਂ ਪਿੱਛੇ ਰਹਿ ਗਿਆ।

Share This Article
Leave a Comment

Leave a Reply

Your email address will not be published. Required fields are marked *