ਔਕਲੈਂਡ : New Zealand Study Visa ਅਰਜ਼ੀਆਂ ’ਚ ਹੋ ਰਹੀ ਧੋਖਾਧੜੀ ਦੇ ਸਾਹਮਣੇ ਆਉਣ ਤੋਂ ਬਾਅਦ ਵੀਜ਼ਾ ਰਿਫਿਊਜ਼ਲ (ਰੱਦ ਹੋਣ) ਦੀ ਦਰ ’ਚ ਭਾਰੀ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ Immigration New Zealand (INZ) ਨੇ Bangladesh ਦੀਆਂ 70% ਅਤੇ India ਦੀਆਂ 39% ਐਪਲੀਕੇਸ਼ਨਜ਼ ਰੱਦ ਕਰ ਦਿੱਤੀਆਂ ਹਨ, ਜੋ ਕਿ ਆਮ ਨਾਲੋਂ ਲਗਭਗ ਦੁੱਗਣੀਆਂ ਹਨ।
RNZ ਦੀ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਸ ਸਮੱਸਿਆ ਦੀ ਮੁੱਖ ਜੜ੍ਹ India ਅਤੇ Bangladesh ’ਚ ਕੰਮ ਕਰ ਰਹੇ ਸਬ-ਏਜੰਟ ਹਨ। Australia ਅਤੇ Canada ਵੱਲੋਂ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਤੋਂ ਬਾਅਦ ਹੁਣ ਏਜੰਟਾਂ ਨੇ New Zealand ਵੱਲ ਰੁਖ ਕੀਤਾ ਹੈ। RNZ ਨਾਲ ਗੱਲਬਾਤ ’ਚ Aims Global ਦੀ Arunima Dhingra ਅਤੇ Immigration Advisers New Zealand ਦੇ Himanshu Rai ਨੇ ਦੱਸਿਆ ਕਿ ਮੋਟੇ ਕਮਿਸ਼ਨ ਦੇ ਲਾਲਚ ’ਚ ਸਬ-ਏਜੰਟ ਵਿਦਿਆਰਥੀਆਂ ਦੇ ਫੰਡ ਦਿਖਾਉਣ ਲਈ ਜਾਅਲੀ ਬੈਂਕ ਦਸਤਾਵੇਜ਼ਾਂ ਦੀ ਵਰਤੋਂ ਕਰ ਰਹੇ ਹਨ। ਕਈ ਮਾਮਲਿਆਂ ’ਚ ਇੱਕੋ ਦਸਤਾਵੇਜ਼ ਨੂੰ ਵਾਰ-ਵਾਰ ਬਦਲ ਕੇ ਵੱਖ-ਵੱਖ ਫਾਈਲਾਂ ’ਚ ਲਗਾਇਆ ਜਾ ਰਿਹਾ ਹੈ। ਇਸ ਸਖ਼ਤੀ ਕਾਰਨ ਕਈ ਅਸਲੀ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ‘ਤੇ ਲੱਗ ਗਿਆ ਹੈ।
ਇਸ ਦਾ ਸਿੱਧਾ ਅਸਰ ਯੂਨੀਵਰਸਿਟੀਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। Victoria University ਦੀ ਇੰਟਰਨੈਸ਼ਨਲ ਡਾਇਰੈਕਟਰ Amy Rutherford ਮੁਤਾਬਕ Indian ਵਿਦਿਆਰਥੀਆਂ ਦਾ ਵੀਜ਼ਾ ਰਿਫਿਊਜ਼ਲ 20% ਤੋਂ ਵਧ ਕੇ 44% ਹੋ ਗਿਆ ਹੈ, ਜਦਕਿ Bangladeshi ਵਿਦਿਆਰਥੀਆਂ ਦਾ ਅਪਰੂਵਲ ਰੇਟ 90% ਤੋਂ ਡਿੱਗ ਕੇ ਸਿਰਫ਼ 24% ਰਹਿ ਗਿਆ ਹੈ।
ਦੂਜੇ ਪਾਸੇ, Indopacific Education Services ਦੇ ਡਾਇਰੈਕਟਰ Neeraj Luthra ਨੇ ਇਲਜ਼ਾਮ ਲਗਾਇਆ ਹੈ ਕਿ Indian ਵਿਦਿਆਰਥੀਆਂ ਪ੍ਰਤੀ ਪੱਖਪਾਤ ਕੀਤਾ ਜਾ ਰਿਹਾ ਹੈ। ਹਾਲਾਂਕਿ, Immigration New Zealand ਨੇ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਸਟਰ ਡਿਗਰੀ ਦੀਆਂ ਅਰਜ਼ੀਆਂ ਦੀ ਖਾਸ ਜਾਂਚ ਕੀਤੀ ਜਾ ਰਹੀ ਹੈ ਅਤੇ ਸਿੱਖਿਆ ਸੰਸਥਾਵਾਂ ਨੂੰ ਆਪਣੇ ਏਜੰਟਾਂ ’ਤੇ ਸਖ਼ਤ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।
