ਨਿਊਜ਼ੀਲੈਂਡ ’ਚ ਇੰਡੀਅਨ ਮੂਲ ਦੇ ਲੋਕਾਂ ਲਈ ਅਹਿਮ ਚੋਣ ਮੈਦਾਨ ਬਣਿਆ Takanini

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੀਆਂ 2026 ਚੋਣਾਂ ’ਚ South Auckland ਦਾ Takanini ਹਲਕਾ ਇੱਕ ਅਹਿਮ ਚੋਣ ਮੈਦਾਨ ਬਣ ਗਿਆ ਹੈ, ਜੋ ਪਾਰਲੀਮੈਂਟ ’ਚ ਇੰਡੀਆ ਮੂਲ ਦੇ ਲੋਕਾਂ ਦੀ ਪ੍ਰਤੀਨਿਧਗੀ ਦਾ ਭਵਿੱਖ ਤੈਅ ਕਰ ਸਕਦਾ ਹੈ। ਇੱਥੇ ਮੁੱਖ ਮੁਕਾਬਲਾ Labour Party ਦੇ ਉਮੀਦਵਾਰ ਖੜਗ ਸਿੰਘ ਅਤੇ National Party ਦੀ ਮੌਜੂਦਾ MP ਰੀਮਾ ਨਖਲੇ ਵਿਚਕਾਰ ਹੈ। Takanini ’ਚ ਲਗਭਗ 25% ਵੋਟਰ ਇੰਡੀਅਨ ਮੂਲ ਦੇ ਹਨ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੀ ਇਹ ਦੇਸ਼ ਦੇ ਸਾਰੇ ਹਲਕਿਆਂ ਤੋਂ ਵੱਧ ਇੰਡੀਅਨਸ ਦੀ ਪ੍ਰਤੀਸ਼ਤਤਾ ਵਾਲਾ Takanini ਦਾ ਭਾਈਚਾਰਾ ਇਕਜੁੱਟ ਹੋ ਕੇ ਵੋਟ ਪਾਉਂਦਾ ਹੈ ਜਾਂ ਨਹੀਂ। ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ 172 ਸਾਲਾਂ ਦੇ ਇਤਿਹਾਸ ’ਚ ਸਿਰਫ਼ ਛੇ ਇੰਡੀਅਨ ਮੂਲ ਦੇ ਉਮੀਦਵਾਰ ਹੋਏ ਹਨ ਜਿਨ੍ਹਾਂ ’ਚੋਂ ਸਿਰਫ਼ ਦੋ ਹੀ ਵੋਟਾਂ ਰਾਹੀਂ ਚੁਣ ਕੇ ਆਏ ਹਨ।

Takanini ਹਮੇਸ਼ਾ ਤੋਂ ਇੱਕ ਬਦਲਾਅ ਵਾਲੀ (swing) ਸੀਟ ਰਹੀ ਹੈ। 2020 ’ਚ ਇੱਥੇ Labour Party ਜਿੱਤੀ ਸੀ, ਪਰ 2023 ’ਚ National Party ਨੇ ਵੱਡੇ ਫਰਕ ਨਾਲ ਕਬਜ਼ਾ ਕੀਤਾ। ਲੋਕਾਂ ਲਈ ਸਭ ਤੋਂ ਵੱਡਾ ਮੁੱਦਾ cost of living ਅਤੇ ਮਹਿੰਗਾਈ ਹੈ। ਇਸ ਤੋਂ ਇਲਾਵਾ, ਟਰੈਫਿਕ ਜਾਮ ਅਤੇ parent resident visa ਦੇ ਨਵੇਂ ਨਿਯਮ ਵੀ ਭਾਈਚਾਰੇ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ।

RNZ ਨਾਲ ਗੱਲਬਾਤ ਕਰਦਿਆਂ ਸਥਾਨਕ ਵਾਸੀਆਂ ਨੇ healthcare ਦੀ ਮਾੜੀ ਹਾਲਤ ਬਾਰੇ ਵੀ ਆਵਾਜ਼ ਉਠਾਈ ਹੈ। ਸਿੱਖ ਹੈਰੀਟੇਜ ਸਕੂਲ ਦੀਆਂ ਟੀਚਰਜ਼ ਪ੍ਰਭਜੋਤ ਕੌਰ ਅਤੇ ਜਗਤਾਰ ਕੌਰ ਨੇ ਹਸਪਤਾਲਾਂ ’ਚ ਲੰਬੀ ਉਡੀਕ ਅਤੇ Takanini ਦੇ ਸਕੂਲਾਂ ’ਚ Punjabi ਭਾਸ਼ਾ ਨੂੰ ਚੋਣਵੇਂ ਵਿਸ਼ੇ (elective subject) ਵਜੋਂ ਪੜ੍ਹਾਉਣ ਦੀ ਮੰਗ ’ਤੇ ਜ਼ੋਰ ਦਿੱਤਾ ਹੈ।

ਇਸ ਤੋਂ ਇਲਾਵਾ, ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ anti-migrant rhetoric ਅਤੇ ਨਗਰ ਕੀਰਤਨਾਂ ਦੌਰਾਨ ਹੇਟ ਸਪੀਚ (hate speech) ’ਤੇ ਚਿੰਤਾ ਪ੍ਰਗਟਾਈ ਹੈ। ਚੋਣ ਵਾਅਦਿਆਂ ਦੀ ਗੱਲ ਕਰੀਏ ਤਾਂ Rima Nakhle ਦਾ ਦਾਅਵਾ ਹੈ ਕਿ National Party ਨੇ crime ਨੂੰ ਕੰਟਰੋਲ ਕਰ ਕੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਹੈ। ਦੂਜੇ ਪਾਸੇ, ਖੜਗ ਸਿੰਘ ਦਾ ਕਹਿਣਾ ਹੈ ਕਿ Labour Party crime ਦੇ ਮੂਲ ਕਾਰਨਾਂ ਨੂੰ ਹੱਲ ਕਰਨ ਅਤੇ infrastructure ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇਗੀ।

Share This Article
Leave a Comment

Leave a Reply

Your email address will not be published. Required fields are marked *