- ਇੰਡੀਆ ਦੇ ਸਟੂਡੈਂਟਸ, ਵਰਕਰਾਂ ਦੇ ਨਿਊਜ਼ੀਲੈਂਡ ਜਾਣ ਅਤੇ ਕੰਮ ਨਾਲ ਜੁੜੇ ਨਿਯਮਾਂ ਨੂੰ ਵੀ ਆਸਾਨ ਕੀਤਾ ਜਾਵੇਗਾ
ਨਵੀਂ ਦਿੱਲੀ: ਇੰਡੀਆ ਅਤੇ ਨਿਊਜ਼ੀਲੈਂਡ ਵਿਚਕਾਰ ਹੋਇਆ ਮੁਕਤ ਵਪਾਰ ਸਮਝੌਤਾ (FTA) ਦੁਸ਼ਹਿਰੇ ਵਾਲੇ ਦਿਨ 20 ਅਕਤੂਬਰ 2026 ਤੋਂ ਅਧਿਕਾਰਤ ਤੌਰ ’ਤੇ ਲਾਗੂ ਹੋਣ ਜਾ ਰਿਹਾ ਹੈ। ਇੰਡੀਆ ਦੇ ਕੇਂਦਰੀ ਕਾਮਰਸ ਮੰਤਰੀ ਪੀਊਸ਼ ਗੋਇਲ ਨੇ ਇਸ ਅਹਿਮ ਕਦਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਮਝੌਤੇ ਦਾ ਮੁੱਖ ਟੀਚਾ ਦੁਵੱਲੇ ਵਪਾਰ ਨੂੰ ਹੁਲਾਰਾ ਦੇਣਾ, ਨਿਵੇਸ਼ ਵਧਾਉਣਾ ਅਤੇ ਭਾਰਤੀ ਉਤਪਾਦਾਂ ਲਈ ਵਿਦੇਸ਼ੀ ਬਾਜ਼ਾਰ ਦੇ ਰਸਤੇ ਖੋਲ੍ਹਣਾ ਹੈ।
ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਤੋਂ ਇੰਡੀਆ ਆਉਣ ਵਾਲੀਆਂ ਕਰੀਬ 95% ਵਸਤਾਂ ’ਤੇ ਇੰਪੋਰਟ ਡਿਊਟੀ ਜਾਂ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਜਾਂ ਕਾਫ਼ੀ ਘੱਟ ਕਰ ਦਿੱਤੀ ਜਾਵੇਗੀ। ਇਸ ਕਾਰਨ ਨਿਊਜ਼ੀਲੈਂਡ ਦੀ ਮਸ਼ਹੂਰ ਵਾਇਨ, ਕੀਵੀ ਅਤੇ ਸੇਬ ਵਰਗੀਆਂ ਚੀਜ਼ਾਂ ਭਾਰਤੀ ਬਾਜ਼ਾਰ ’ਚ ਸਸਤੀਆਂ ਮਿਲਣਗੀਆਂ। ਦੂਜੇ ਪਾਸੇ, ਨਿਊਜ਼ੀਲੈਂਡ ਵੀ ਇੰਡੀਆ ਦੇ 100% ਸਾਮਾਨ ਨੂੰ ਡਿਊਟੀ-ਮੁਕਤ ਬਾਜ਼ਾਰ ਪਹੁੰਚ ਮੁਹੱਈਆ ਕਰਵਾਏਗਾ, ਜਿਸ ਨਾਲ ਭਾਰਤੀ ਐਕਸਪੋਰਟਰਸ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਵਪਾਰ ਤੋਂ ਇਲਾਵਾ, ਇੰਡੀਆ ਸਟੂਡੈਂਟਸ ਅਤੇ ਸਕਿੱਲਡ ਵਰਕਰਜ਼ ਲਈ ਨਿਊਜ਼ੀਲੈਂਡ ਜਾਣ ਅਤੇ ਉੱਥੇ ਕੰਮ ਕਰਨ ਦੇ ਵੀਜ਼ਾ ਨਿਯਮ ਕਾਫ਼ੀ ਆਸਾਨ ਕੀਤੇ ਜਾਣਗੇ। ਨਾਲ ਹੀ, ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ’ਚ ਇੰਡੀਆ ਅੰਦਰ 20 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਦੋਹਾਂ ਮੁਲਕਾਂ ਨੇ 2030 ਤੱਕ ਆਪਸੀ ਕਾਰੋਬਾਰ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ।
The India-New Zealand FTA will bring prosperity & deliver mutual benefits for both nations. 🇮🇳🇳🇿 pic.twitter.com/E4zTtcQ6gv
— Piyush Goyal (@PiyushGoyal) September 21, 2026
ਨਿਊਜ਼ੀਲੈਂਡ ਦੇ ਵਪਾਰ ਮੰਤਰੀ Todd McClay ਅਨੁਸਾਰ, ਇਹ ਸਮਝੌਤਾ ਗਲੋਬਲ ਵਪਾਰਕ ਅਨਿਸ਼ਚਿਤਤਾਵਾਂ ਦਰਮਿਆਨ ਦੋਹਾਂ ਦੇਸ਼ਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ। ਇਸ ਬਾਰੇ ratification documents ਵੈਲਿੰਗਟਨ ’ਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਦੀ ਹਾਜ਼ਰੀ ’ਚ ਦੇਸ਼ ਦੇ ਟਰੇਡ ਮੰਤਰੀ Todd McClay ਨੇ ਇੰਡੀਆ ਦੀ ਹਾਈ ਕਮਿਸ਼ਨਰ Muanpuii Saiawi ਨਾਲ ਸਾਂਝੇ ਕੀਤੇ।

Almost exactly three years ago, I committed that National would secure a free trade deal with India within our first term if elected.
And today, we finalised the deal, which comes into force next month.
It is exciting to think of how many businesses will grow as a result of… pic.twitter.com/WQt04FNHXi
— Christopher Luxon (@chrisluxonmp) September 21, 2026
