Manurewa ਦੇ ਲੋਕਲ ਬੋਰਡ ਮੈਂਬਰ ਮਾਰਸ਼ਲ ਆਹਲੂਵਾਲੀਆ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ SFO ਨੂੰ ਸੌਂਪੀ ਗਈ

Sea7 Nz Team
1 Min Read

ਆਕਲੈਂਡ : Auckland Council ਨੇ Manurewa ਲੋਕਲ ਬੋਰਡ ਦੇ ਮੈਂਬਰ ਮਾਰਸ਼ਲ ਆਹਲੂਵਾਲੀਆ ਨੂੰ ਇੱਕ ਸੋਸ਼ਲ ਮੀਡੀਆ ਵੀਡੀਓ ਵਿੱਚ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਸੀਰੀਅਸ ਫਰਾਡ ਆਫਿਸ (SFO) ਕੋਲ ਰੈਫਰ ਕਰ ਦਿੱਤਾ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਮਾਰਸ਼ਲ ਆਹਲੂਵਾਲੀਆ ’ਤੇ ਭ੍ਰਿਸ਼ਟਾਚਾਰ, ਵਿੱਤੀ ਡਰਾਉਣ-ਧਮਕਾਉਣ ਅਤੇ 2025 ਦੀਆਂ ਚੋਣਾਂ ਲਈ ਮੁਹਿੰਮ ਦਾਨ (campaign donations) ਮੰਗਣ ਦੇ ਦੋਸ਼ ਲਗਾਏ ਗਏ ਹਨ।

ਇਹ ਮਾਮਲਾ 2024 ਵਿੱਚ ਇੱਕ ਫਰੇਟ ਟਰਾਂਸਪੋਰਟ ਕੰਪਨੀ ਵਿੱਚ ਓਪਰੇਸ਼ਨ ਮੈਨੇਜਰ ਵਜੋਂ ਉਨ੍ਹਾਂ ਦੀ ਪਿਛਲੀ ਭੂਮਿਕਾ ਨਾਲ ਜੁੜਿਆ ਹੋਇਆ ਹੈ, ਜਿੱਥੇ ਕਥਿਤ ਤੌਰ ’ਤੇ ਠੇਕੇਦਾਰਾਂ ਤੋਂ ਵੱਧ ਕੰਮ ਦੇ ਬਦਲੇ ਪੈਸੇ ਮੰਗੇ ਗਏ ਸਨ।

ਕੌਂਸਲਰ Daniel Newman ਨੇ ਇਸ ਮਾਮਲੇ ਨੂੰ Auckland Council ਦੇ ਮੁੱਖ ਕਾਰਜਕਾਰੀ ਕੋਲ ਭੇਜਿਆ ਸੀ, ਜਿਸ ਤੋਂ ਬਾਅਦ Lou-Ann Ballantyne ਨੇ ਪੁਸ਼ਟੀ ਕੀਤੀ ਕਿ ਮਾਮਲਾ SFO ਨੂੰ ਸੌਂਪ ਦਿੱਤਾ ਗਿਆ ਹੈ।

ਮਾਰਸ਼ਲ ਆਹਲੂਵਾਲੀਆ, ਜਿਨ੍ਹਾਂ ਨੇ 2025 ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ, ਨੇ ਫਿਲਹਾਲ 22 ਜੂਨ ਤੱਕ ਲੋਕਲ ਬੋਰਡ ਤੋਂ ਛੁੱਟੀ ਲੈ ਲਈ ਹੈ ਅਤੇ Manurewa Action Team ਤੋਂ ਵੀ ਦੂਰੀ ਬਣਾ ਲਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਵੀ ਅਕਤੂਬਰ ਵਿੱਚ ਜਾਂਚ ਕੀਤੀ ਸੀ, ਪਰ ਅਪਰਾਧਿਕ ਮਾਮਲੇ ਦੇ ਨਾਕਾਫ਼ੀ ਸਬੂਤ ਮਿਲੇ ਸਨ। ਫਿਲਹਾਲ SFO ਨੇ ਜਾਂਚ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *