ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕਿਆਂ ਦੀ ਤਸਵੀਰ ਆਈ ਸਾਹਮਣੇ, ਜਾਣੋ ਕਦੋਂ ਆਉਣਗੇ ਤੁਹਾਡੇ ਹੱਥਾਂ ’ਚ

Sea7 Nz Team
1 Min Read

70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3 ਦੀ ਤਸਵੀਰ ਦਿਸੇਗੀ।

ਟਕਸਾਲ ਵੱਲੋਂ ਵੀਰਵਾਰ ਨੂੰ ਜਾਰੀ ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕੇ ਕ੍ਰਿਸਮਸ ਤੋਂ ਪਹਿਲਾਂ ਲੋਕਾਂ ਦੇ ਹੱਥਾਂ ’ਚ ਆ ਜਾਣਗੇ। ਅਜਿਹਾ ਪਹਿਲਾ ਸਿੱਕਾ ਇੱਕ ਡਾਲਰ ਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਕੀਮਤਾਂ ਦੇ ਸਿੱਕੇ ਮੰਗ ਅਨੁਸਾਰ ਬੈਂਕਾਂ ਵੱਲੋਂ 2024 ’ਚ ਜਾਰੀ ਕੀਤੇ ਜਾਣਗੇ।

ਕਿੰਗ ਚਾਰਲਸ-3 ਦੀ ਤਸਵੀਰ ਅਧਿਕਾਰਤ ਕਾਮਨਵੈਲਥ ਤਸਵੀਰ ਹੋਵੇਗੀ, ਜਿਸ ਨੂੰ ਲੰਡਲ ਦੀ ਰੌਇਲ ਟਕਸਾਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸ਼ਾਹੀ ਮਨਜ਼ੂਰੀ ਵੀ ਮਿਲ ਗਈ ਹੈ। ਰਵਾਇਤ ਅਨੁਸਾਰ ਤਸਵੀਰ ’ਚ ਕਿੰਗ ਚਾਰਲਸ ਖੱਬੇ ਪਾਸੇ ਵੇਖ ਰਹੇ ਹੋਣਗੇ।

Share This Article
Leave a Comment

Leave a Reply

Your email address will not be published. Required fields are marked *