NSW ’ਚ ਭਿਆਨਕ ਹਾਦਸਾ, ਚਾਰ ਟਰੱਕ ਆਪਸ ’ਚ ਟਕਰਾਏ, ਇੱਕ ਡਰਾਈਵਰ ਦੀ ਮੌਤ, ਤਿੰਨ ਜ਼ਖ਼ਮੀ

Sea7 Nz Team
1 Min Read

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਰਾਤ ਨੂੰ ਚਾਰ ਟਰੱਕਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਤੜਕੇ ਕਰੀਬ 1:45 ਵਜੇ ਐਮਰਜੈਂਸੀ ਸੇਵਾਵਾਂ ਨੂੰ Gundagai ਤੋਂ ਕਰੀਬ 18 ਕਿਲੋਮੀਟਰ ਨੌਰਥ ’ਚ Hume Highway ’ਤੇ Spring Dam Road, Coolac ਨੇੜੇ ਬੁਲਾਇਆ ਗਿਆ। ਉਨ੍ਹਾਂ ਨੇ ਦੇਖਿਆ ਕਿ ਚਾਰ ਟਰੱਕਾਂ ਦੀ ਟੱਕਰ ਹੋ ਗਈ ਸੀ। ਇਕ ਡਰਾਈਵਰ, ਜਿਸ ਦੀ ਅਜੇ ਰਸਮੀ ਤੌਰ ’ਤੇ ਪਛਾਣ ਨਹੀਂ ਹੋ ਸਕੀ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨ ਹੋਰ ਡਰਾਈਵਰਾਂ ਦਾ ਪੈਰਾਮੈਡਿਕਸ ਵੱਲੋਂ ਇਲਾਜ ਕੀਤਾ ਗਿਆ ਅਤੇ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। Hume Highway ਕਈ ਘੰਟਿਆਂ ਲਈ Coolac ਅਤੇ Jugiong Hill ਦੇ ਵਿਚਕਾਰ ਨੌਰਥ ਵੱਲ ਬੰਦ ਰਹਿਣ ਦੀ ਉਮੀਦ ਹੈ। ਖੇਤਰ ਦੇ ਡਰਾਈਵਰਾਂ ਨੂੰ ਅਪਡੇਟਾਂ ਲਈ ਲਾਈਵ ਟ੍ਰੈਫਿਕ ਵੈਬਸਾਈਟ ਦੀ ਜਾਂਚ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

Share This Article