NSW ’ਚ ਸ਼ੋਅ ਦੌਰਾਨ ਪੰਜਾਬੀ ਗਾਇਕ ’ਤੇ ਹਮਲਾ, ਜਾਣੋ ਕੀ ਹੈ ਮਾਮਲਾ!

Sea7 Nz Team
1 Min Read

ਮੈਲਬਰਨ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਇੱਕ ਸਟੇਜ ਸ਼ੋਅ ਦੌਰਾਨ ਹਮਲਾ ਹੋ ਗਿਆ। ਸੰਧੂ ਦੇ ਸ਼ੋਅ ’ਚ ਆਏ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਗਲ ਘੋਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹਮਲਾਵਰ ਨੂੰ ਮੌਕੇ ’ਤੇ ਮੌਜੂਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਦੇ ਜਲੰਧਰ ਨਾਲ ਸਬੰਧਤ ਗੈਰੀ ਸੰਧੂ ਇਨ੍ਹੀਂ ਦਿਨੀਂ UK ’ਚ ਰਹਿੰਦੇ ਹਨ। ਗੈਰੀ ਸੰਧੂ ਐਤਵਾਰ ਨੂੰ ਨਿਊ ਸਾਊਥ ਵੇਲਜ਼ (NSW) ’ਚ ਲਾਈਵ ਸ਼ੋਅ ਕਰ ਰਹੇ ਸਨ। ਸ਼ੋਅ ਦੌਰਾਨ ਗੈਰੀ ਨੇ ਆਪਣੀ ਵਿਚਕਾਰਲੀ ਉਂਗਲੀ ਨਾਲ ਕੁੱਝ ਇਸ਼ਾਰਾ ਕੀਤਾ ਜਿਸ ਨਾਲ ਸ਼ਖ਼ਸ ਭੜਕ ਗਿਆ। ਸ਼ਖ਼ਸ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਅਤੇ ਪੁਲਿਸ ਵਾਲਿਆਂ ਨੇ ਕਾਫ਼ੀ ਮੁਸ਼ਕਲ ਨਾਲ ਗੈਰੀ ਨੂੰ ਹਮਲਾਵਰ ਤੋਂ ਛੁਡਵਾਇਆ। ਹਮਲੇ ਦੌਰਾਨ ਗੈਰੀ ਸੰਧੂ ਅਤੇ ਹਮਲਾਵਰ ਵਿਚਕਾਰ ਬਹਿਸਬਾਜ਼ੀ ਅਤੇ ਗਾਲੀ-ਗਲੋਚ ਵੀ ਹੋਈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਰੀ ਸੰਧੂ ਜਾਂ ਉਨ੍ਹਾਂ ਦੀ ਟੀਮ ਲੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ, ਹਾਲਾਂਕਿ ਘਟਨਾ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੈ।

Share This Article