ਸਿਡਨੀ ’ਚ ਡੁੱਬਣ ਕਾਰਨ ਔਰਤ ਅਤੇ ਦੋ ਬੱਚਿਆਂ ਦੀ ਮੌਤ

Sea7 Nz Team
1 Min Read

ਮੈਲਬਰਨ : ਸਿਡਨੀ ਦੇ ਦੱਖਣ-ਪੱਛਮ ’ਚ ਇਕ ਔਰਤ (32) ਅਤੇ ਦੋ ਬੱਚਿਆਂ (5 ਸਾਲ ਦੀ ਕੁੜੀ ਅਤੇ 7 ਸਾਲ ਦੇ ਮੁੰਡੇ) ਦੀ ਡੁੱਬਣ ਕਾਰਨ ਮੌਤ ਹੋ ਗਈ। ਤਿੰਨਾਂ ਦੇ ਕਥਿਤ ਤੌਰ ’ਤੇ ਪਾਣੀ ਵਿੱਚ ਡਿੱਗਣ ਤੋਂ ਬਾਅਦ ਪੁਲਿਸ ਨੂੰ ਅੱਜ ਸਵੇਰੇ 10:15 ਵਜੇ Lansvale ਦੇ Floyd Bay ’ਤੇ ਬੁਲਾਇਆ ਗਿਆ ਸੀ। ਪਿਕਨਿਕ ਮਨਾਉਣ ਲਈ ਪ੍ਰਸਿੱਧ ਇਹ ਸਥਾਨ ਲੋਕਾਂ ਨਾਲ ਭਰਿਆ ਹੋਇਆ ਸੀ, ਜਿਨ੍ਹਾਂ ਵਿਚੋਂ ਕੁਝ ਨੇ ਤਿੰਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਪਾਣੀ ਵਿਚ ਛਾਲ ਮਾਰ ਦਿੱਤੀ। ਔਰਤ ਨੂੰ ਥੋੜ੍ਹੀ ਦੇਰ ਬਾਅਦ ਕਿਨਾਰੇ ਖਿੱਚਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚਿਆਂ ਦੀ ਭਾਲ ਲਈ ਸਟੇਟ ਐਮਰਜੈਂਸੀ ਸਰਵਿਸ ਦੇ ਵਲੰਟੀਅਰਾਂ ਅਤੇ ਪੁਲਿਸ ਨੂੰ ਬੁਲਾਇਆ ਗਿਆ। ਗੋਤਾਖੋਰਾਂ ਨੇ ਗੰਦੇ ਪਾਣੀ ’ਚ ਵੇਖਣ ਲਈ ਸੋਨਾਰ ਇਮੇਜਿੰਗ ਕੈਮਰੇ ਦੀ ਵਰਤੋਂ ਕੀਤੀ। ਕੋਰੋਨਰ ਦੀ ਜਾਣਕਾਰੀ ਲਈ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ।

Share This Article