ਆਕਲੈਂਡ : ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਆਸਟ੍ਰੇਲੀਆ ਤੋਂ ਸਿੱਧਾ ਆਕਲੈਂਡ ਪਹੁੰਚ ਰਹੇ ਹਨ। ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਇਹ ਪਹਿਲਾ ਅਧਿਕਾਰਤ ਦੌਰਾ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਇੰਡੀਅਨ ਭਾਈਚਾਰੇ ਅਤੇ ਕਾਰੋਬਾਰੀਆਂ ਵਿੱਚ ਭਾਰੀ ਉਤਸ਼ਾਹ ਹੈ। India New Zealand Business Council ਦੇ Sunil Kaushal ਮੁਤਾਬਕ, ਲੋਕ ਇਸ ਇਤਿਹਾਸਕ ਪਲ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਇਹ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਹੈ।
ਪ੍ਰਧਾਨ ਮੰਤਰੀ ਦੇ ਸਵਾਗਤ ਲਈ ਸ਼ਨੀਵਾਰ Spark Arena ਵਿਖੇ ਇੱਕ ਵਿਸ਼ੇਸ਼ Kia Ora Modi ਕਮਿਊਨਿਟੀ ਪ੍ਰੋਗਰਾਮ ਉਲੀਕਿਆ ਗਿਆ ਹੈ। PM ਮੋਦੀ ਦੇ ਠਹਿਰਨ ਲਈ ਆਕਲੈਂਡ ਦੇ Cordis Hotel ਵਿਖੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਜਿੱਥੇ ਇੰਡੀਅਨ ਝੰਡੇ ਅਤੇ ਵਿਸ਼ੇਸ਼ ਸੁਰੱਖਿਆ ਘੇਰੇ ਤਿਆਰ ਕੀਤੇ ਗਏ ਹਨ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨੇ ਕਿਹਾ ਕਿ ਇੱਕ ਵੱਡੇ ਵਿਸ਼ਵ ਨੇਤਾ ਦੇ ਆਗਮਨ ਕਾਰਨ ਸੁਰੱਖਿਆ ਬੇਹੱਦ ਸਖ਼ਤ ਰਹੇਗੀ।
ਇਸ ਇਤਿਹਾਸਕ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਏ Free Trade Agreement ਅਤੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਹੋਵੇਗੀ।
