ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਫ਼ੇਲ੍ਹ IT ਪ੍ਰੋਜੈਕਟ ਕਾਰਨ ਸਰਕਾਰ ਨੂੰ ਵੱਡਾ ਘਾਟਾ, ਵੀਜ਼ਾ ਫੀਸਾਂ ਮੁੜ ਵਧਣ ਦੇ ਆਸਾਰ

Sea7 Nz Team
2 Min Read

ਔਕਲੈਂਡ : ਨਿਊਜ਼ੀਲੈਂਡ ਦੀਆਂ ਵੀਜ਼ਾ ਫ਼ੀਸਾਂ ਮੁੜ ਵਧਣ ਦੇ ਆਸਾਰ ਹਨ। ਅਜਿਹਾ Immigration NZ (INZ) ਦੇ ਫ਼ੇਲ੍ਹ ਰਹੇ IT ਪ੍ਰੋਜੈਕਟ ’ਤੇ ਖਰਚੀ ਗਈ ਵੱਡੀ ਰਕਮ ਕਾਰਨ ਪਏ ਘਾਟੇ ਵਜੋਂ ਹੋ ਸਕਦਾ ਹੈ। ਵੀਜ਼ਾ ਫ਼ੀਸਾਂ ਦੀ ਸਾਲ ਦੇ ਅਖ਼ੀਰ ’ਚ ਸਮੀਖਿਆ ਕੀਤੀ ਜਾਵੇਗੀ।

ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। RNZ ਦੀ ਇੱਕ ਰਿਪੋਰਟ ਅਨੁਸਾਰ Biometric Capability Update ਪ੍ਰੋਜੈਕਟ ’ਚ ਸਰਕਾਰ ਨੂੰ ਲਗਭਗ 12 ਮਿਲੀਅਨ ਡਾਲਰ ਦੀ ਦੇਣਦਾਰੀ ਝੱਲਣੀ ਪੈ ਸਕਦੀ ਹੈ। ਇਸ ਦੌਰਾਨ ਮੁੱਖ ਵੈਂਡਰ NEC ਵੱਲੋਂ 4 ਮਿਲੀਅਨ ਡਾਲਰ ਦੇ ਡੁੱਬੇ ਖਰਚਿਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸਮਾਂ ਸੀਮਾ ਲੰਘਣ ਕਾਰਨ ਹਰ ਮਹੀਨੇ 750,000 ਡਾਲਰ ਤੱਕ ਵਸੂਲਣ ਦੀ ਗੱਲ ਵੀ ਸਾਹਮਣੇ ਆਈ ਸੀ। ਹਾਲਾਂਕਿ, MBIE ਅਤੇ ਮੰਤਰੀ Erica Stanford ਨੇ ਇਸ ਮਾਮਲੇ ’ਤੇ ਜਾਂਚ ਪੂਰੀ ਹੋਣ ਤੱਕ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਦੂਜੇ ਪਾਸੇ, ਨਵੇਂ 336 ਮਿਲੀਅਨ ਡਾਲਰ ਦੇ Our Future Services (OFS) ਪ੍ਰੋਜੈਕਟ ਦੇ ਸ਼ੁਰੂ ਹੋਣ ਦੇ 18 ਮਹੀਨਿਆਂ ਬਾਅਦ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਤੋਂ ਹੋਣ ਵਾਲੀ ਲਾਗਤ ਬੱਚਤ ਦੇ ਅੰਦਾਜ਼ੇ ਬਹੁਤ ਵਧਾ-ਚੜ੍ਹਾ ਕੇ ਲਗਾਏ ਗਏ ਸਨ। ਸਟਾਫ ਕਟੌਤੀ ਅਤੇ ਖਰਚਿਆਂ ’ਚ ਕਮੀ ਦੇ ਦਾਅਵੇ ਗਲਤ ਸਾਬਤ ਹੋਏ ਹਨ ਅਤੇ ਉਮੀਦ ਮੁਤਾਬਕ 30% ਉਤਪਾਦਕਤਾ ਵੀ ਹਾਸਲ ਨਹੀਂ ਹੋ ਸਕੀ।

ਇਨ੍ਹਾਂ ਵਧਦੇ ਖਰਚਿਆਂ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ INZ ਦੇ ਵੀਜ਼ਾ ਖਾਤੇ ’ਚ 90 ਮਿਲੀਅਨ ਡਾਲਰ ਦਾ ਵੱਡਾ ਘਾਟਾ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਇਸੇ ਸਾਲ ਦੇ ਅਖੀਰ ਵਿੱਚ ਵੀਜ਼ਾ ਫੀਸਾਂ ਦੀ ਮੁੜ ਸਮੀਖਿਆ ਕਰਨ ਜਾ ਰਹੀ ਹੈ, ਜਿਸ ਕਾਰਨ ਐਪਲੀਕੈਂਟਸ ’ਤੇ ਫੀਸਾਂ ਦਾ ਹੋਰ ਬੋਝ ਪੈਣ ਦਾ ਖ਼ਦਸ਼ਾ ਹੈ।

Share This Article
Leave a Comment

Leave a Reply

Your email address will not be published. Required fields are marked *