ਨਿਊਜ਼ੀਲੈਂਡ-ਇੰਡੀਆ ਵਪਾਰਕ ਸਾਂਝ ਨੂੰ ਨਵਾਂ ਹੁਲਾਰਾ, 4 ਅਹਿਮ ਸਮਝੌਤਿਆਂ ਨਾਲ INZCCI ਦੀ ਸ਼ੁਰੂਆਤ

Sea7 Nz Team
1 Min Read

ਔਕਲੈਂਡ: ਨਿਊਜ਼ੀਲੈਂਡ ਅਤੇ ਇੰਡੀਆ ਦਰਮਿਆਨ ਵਪਾਰਕ ਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਨਵੇਂ ਸਥਾਪਿਤ ਕੀਤੇ ਗਏ ‘ਇੰਡੀਆ ਨਿਊਜ਼ੀਲੈਂਡ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ (INZCCI) ਦੀ ਰਸਮੀ ਸ਼ੁਰੂਆਤ ਔਕਲੈਂਡ ਸਥਿਤ ਭਾਰਤੀ ਕੌਂਸਲੇਟ ਜਨਰਲ ਵਿਖੇ ਕਰ ਦਿੱਤੀ ਗਈ ਹੈ। ਦੋਹਾਂ ਦੇਸ਼ਾਂ ਵਿਚਾਲੇ ਹੋਏ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) ਤੋਂ ਬਾਅਦ ਇਸ ਮੰਚ ਦਾ ਗਠਨ ਦੁਵੱਲੇ ਵਪਾਰ ਲਈ ਅਹਿਮ ਮੋੜ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਉਦਘਾਟਨੀ ਸਮਾਗਮ ’ਚ ਨਿਊਜ਼ੀਲੈਂਡ ਦੇ ਮੰਤਰੀ Cameron Brewer, ਇੰਡੀਆ ਦੇ ਕੌਂਸਲ ਜਨਰਲ ਡਾ. ਮਦਨ ਮੋਹਨ ਸੇਠੀ, ਸਰਕਾਰੀ ਅਧਿਕਾਰੀ ਅਤੇ ਦੋਵਾਂ ਦੇਸ਼ਾਂ ਦੇ ਵੱਡੇ ਕਾਰੋਬਾਰੀ ਸ਼ਾਮਲ ਹੋਏ।

ਸਮਾਗਮ ਦੌਰਾਨ ਵਪਾਰ, ਨਿਵੇਸ਼ ਅਤੇ ਵਿੱਤੀ ਤਾਲਮੇਲ ਵਧਾਉਣ ਲਈ ਚਾਰ ਰਣਨੀਤਕ ਸਮਝੌਤੇ (MoUs) ਸਹੀਬੱਧ ਕੀਤੇ ਗਏ:

  • ਇੰਡੀਅਨ ਕੌਂਸਲੇਟ ਜਨਰਲ, ਆਕਲੈਂਡ
  • ਆਕਲੈਂਡ ਬਿਜ਼ਨਸ ਚੈਂਬਰ
  • ਬੈਂਕ ਆਫ਼ ਬੜੌਦਾ ਨਿਊਜ਼ੀਲੈਂਡ
  • ਮੇਵਾੜ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਇੰਡੀਆ)

INZCCI ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੰਨੀ ਕੌਸ਼ਲ ਨੇ ਕਿਹਾ ਕਿ FTA ਨੇ ਮੌਕਿਆਂ ਦੇ ਦਰਵਾਜ਼ੇ ਖੋਲ੍ਹੇ ਹਨ ਅਤੇ ਹੁਣ ਸਾਡਾ ਟੀਚਾ ਕਾਰੋਬਾਰੀਆਂ ਨੂੰ ਆਪਸ ’ਚ ਜੋੜ ਕੇ ਇਸ ਨੂੰ ਜ਼ਮੀਨੀ ਹਕੀਕਤ ’ਚ ਬਦਲਣਾ ਹੈ। ਚੈਂਬਰ ਨੇ ਆਉਣ ਵਾਲੇ ਪੰਜ ਸਾਲਾਂ ’ਚ ਦੁਵੱਲੇ ਵਪਾਰ ਨੂੰ ਮੌਜੂਦਾ 3.95 ਅਰਬ ਨਿਊਜ਼ੀਲੈਂਡ ਡਾਲਰ ਤੋਂ ਵਧਾ ਕੇ 10 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *