Real Estate : ਨਿਊਜ਼ੀਲੈਂਡ ਦੀ ਹਾਊਸਿੰਗ ਮਾਰਕੀਟ ’ਚ ਵੱਡੀ ਗਿਰਾਵਟ, ਜੁਲਾਈ ਮਹੀਨੇ ’ਚ ਵਿਕਰੀ 10% ਘਟੀ

Sea7 Nz Team
1 Min Read

ਆਕਲੈਂਡ : ਨਿਊਜ਼ੀਲੈਂਡ ’ਚ ਹਾਊਸਿੰਗ ਮਾਰਕੀਟ ਦੀ ਮੰਦੀ ਹੋਰ ਡੂੰਘੀ ਹੋ ਗਈ ਹੈ। Real Estate Institute of New Zealand (REINZ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਕੀਮਤਾਂ ਵਿੱਚ ਵੀ ਨਰਮੀ ਆਈ ਹੈ।

ਅੰਕੜਿਆਂ ਅਨੁਸਾਰ, ਜੁਲਾਈ ਦੌਰਾਨ ਦੇਸ਼ ਭਰ ’ਚ ਕੁੱਲ 6,090 ਰਿਹਾਇਸ਼ੀ ਪ੍ਰਾਪਰਟੀਜ਼ ਵਿਕੀਆਂ, ਜੋ ਕਿ ਜੂਨ ਦੇ ਮੁਕਾਬਲੇ 1.2% ਅਤੇ ਪਿਛਲੇ ਸਾਲ ਦੇ ਜੁਲਾਈ ਮੁਕਾਬਲੇ 10% ਘੱਟ ਹਨ। ਇਹ ਮੰਦੀ ਸਿਰਫ਼ Auckland ਤੱਕ ਸੀਮਤ ਨਹੀਂ ਹੈ। Auckland ਤੋਂ ਬਾਹਰ ਬਾਕੀ ਦੇਸ਼ ’ਚ ਵਿਕਰੀ ਪਿਛਲੇ ਸਾਲ ਨਾਲੋਂ 10.5% ਤੱਕ ਡਿੱਗੀ ਹੈ।

ਕੀਮਤਾਂ ਦੀ ਗੱਲ ਕਰੀਏ ਤਾਂ ਰਾਸ਼ਟਰੀ ਪੱਧਰ ’ਤੇ ਮਕਾਨਾਂ ਦੀ ਔਸਤ ਕੀਮਤ (National median selling price) 760,000 ਡਾਲਰ ਰਹੀ, ਜੋ ਜੂਨ ਨਾਲੋਂ 1.9% ਘੱਟ ਹੈ। Auckland ’ਚ ਔਸਤ ਕੀਮਤ 940,000 ਡਾਲਰ ਰਹਿ ਗਈ ਹੈ, ਜਿਸ ’ਚ ਮਹੀਨਾਵਾਰ 4.1% ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ, REINZ House Price Index (HPI) ਵੀ ਪਿਛਲੇ ਸਾਲ ਦੇ ਮੁਕਾਬਲੇ 0.4% ਹੇਠਾਂ ਆ ਗਿਆ ਹੈ।

REINZ

Share This Article
Leave a Comment

Leave a Reply

Your email address will not be published. Required fields are marked *