New Zealand First ਵੱਲੋਂ ਇਮੀਗ੍ਰੇਸ਼ਨ ਪ੍ਰਣਾਲੀ ’ਚ ਸਖ਼ਤ ਬਦਲਾਅ ਦਾ ਐਲਾਨ, 10 ਸਾਲ ਹੋ ਸਕਦੈ ਸਿਟੀਜ਼ਨ ਬਣਨ ਦਾ ਸਮਾਂ

Sea7 Nz Team
1 Min Read

ਔਕਲੈਂਡ : ਨਿਊਜ਼ੀਲੈਂਡ ’ਚ ਨਵੰਬਰ ਦੌਰਾਨ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ, New Zealand First ਪਾਰਟੀ ਨੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਅਤੇ ਸਖ਼ਤ ਬਦਲਾਅ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਪਾਰਟੀ ਨੇ ਸ਼ੁੱਕਰਵਾਰ ਨੂੰ ਇੱਕ ਦਰਜਨ ਤੋਂ ਵੱਧ ਨਵੀਆਂ ਨੀਤੀਆਂ ਪੇਸ਼ ਕੀਤੀਆਂ ਹਨ।

ਪਾਰਟੀ ਨੇ ਹਰ ਸਾਲ ਜਾਰੀ ਹੋਣ ਵਾਲੇ ਰੈਜ਼ੀਡੈਂਟ ਵੀਜ਼ਿਆਂ ਦੀ ਗਿਣਤੀ 20,000 ਤੱਕ ਸੀਮਤ ਕਰਨ ਲਈ ਇੱਕ Referendum ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਇਲਾਵਾ, Birthright citizenship ਦੇ ਨਿਯਮਾਂ ਨੂੰ ਵੀ ਬਦਲਿਆ ਜਾਵੇਗਾ, ਜਿਸ ਤਹਿਤ ਸਿਰਫ਼ ਸਿਟੀਜਨਜ਼ ਦੇ ਬੱਚਿਆਂ ਨੂੰ ਹੀ ਜਨਮ ਤੋਂ ਆਪਣੇ-ਆਪ ਨਿਊਜ਼ੀਲੈਂਡ ਦੀ ਨਾਗਰਿਕਤਾ ਮਿਲੇਗੀ।

ਪਾਰਟੀ ਦੇ ਨੇਤਾ Winston Peters ਨੇ ਕਿਹਾ ਕਿ ਆਬਾਦੀ ਦਾ ਵਾਧਾ ਦੇਸ਼ ਦੀ ਉਸਾਰੀ ਦੀ ਸਮਰੱਥਾ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪ੍ਰਸਤਾਵਿਤ ਸੁਧਾਰਾਂ ਤਹਿਤ ਸਿਟੀਜਨਸ਼ਿਪ ਲਈ ਲੋੜੀਂਦਾ ਸਮਾਂ 5 ਸਾਲ ਤੋਂ ਵਧਾ ਕੇ ਘੱਟੋ-ਘੱਟ 10 ਸਾਲ ਅਤੇ Permanent residence ਲਈ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਜਾਵੇਗਾ।

ਨਾਲ ਹੀ, ਵੀਜ਼ਾਧਾਰਕਾਂ ਲਈ 10 ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲਾਭ ਜਾਂ ਭੱਤਿਆਂ ‘ਤੇ ਪਾਬੰਦੀ ਹੋਵੇਗੀ। ਓਵਰਸਟੇਅਰਜ਼ ਲਈ 24 ਮਹੀਨਿਆਂ ਦੀ ਮੁਆਫ਼ੀ ਯੋਜਨਾ ਲਿਆਂਦੀ ਜਾਵੇਗੀ ਤਾਂ ਜੋ ਉਹ ਬਿਨਾਂ ਕਿਸੇ ਪਾਬੰਦੀ ਦੇ ਆਪਣੇ ਦੇਸ਼ ਵਾਪਸ ਜਾ ਸਕਣ।

Share This Article
Leave a Comment

Leave a Reply

Your email address will not be published. Required fields are marked *