Auckland ’ਚ ਦੁਕਾਨਦਾਰਾਂ ਵੱਲੋਂ ਸ਼ੱਕੀ ਚੋਰਾਂ ਦੀਆਂ ਤਸਵੀਰਾਂ ਲਗਾਉਣ ਵਿਰੁਧ ਚੇਤਾਵਨੀ ਜਾਰੀ, ਪੁੱਠਾ ਪੈ ਸਕਦੈ ਮਾਮਲਾ!

Sea7 Nz Team
2 Min Read

Auckland ਦੇ ਕਈ ਕਾਰੋਬਾਰੀਆਂ ਵੱਲੋਂ ਚੋਰੀ ਰੋਕਣ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਦੁਕਾਨਾਂ ਅੰਦਰ ਅਤੇ ਸੋਸ਼ਲ ਮੀਡੀਆ ’ਤੇ ਸ਼ੱਕੀ ਚੋਰਾਂ ਦੀਆਂ CCTV ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਕਾਨੂੰਨੀ ਮਾਹਿਰਾਂ ਅਤੇ Office of the Privacy Commissioner ਨੇ ਦੁਕਾਨਦਾਰਾਂ ਨੂੰ ਅਜਿਹਾ ਕਰਨ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ।

ਅਧਿਕਾਰੀਆਂ ਅਨੁਸਾਰ, ਖ਼ਾਸਕਰ ਏਸ਼ੀਆਈ ਮੂਲ ਦੇ ਲੋਕਾਂ ਦੀਆਂ, ਦੁਕਾਨਾਂ ’ਚ ਬਣਾਈਆਂ ਜਾ ਰਹੀਆਂ ਇਹ “wall of shame” Privacy Act ਦੀ ਸਿੱਧੀ ਉਲੰਘਣਾ ਕਰ ਸਕਦੀਆਂ ਹਨ। ਬਿਨਾਂ ਪੁਖ਼ਤਾ ਸਬੂਤਾਂ ਦੇ ਕਿਸੇ ਦੀ ਤਸਵੀਰ ਜਨਤਕ ਕਰਨ ਨਾਲ ਗ਼ਲਤ ਪਛਾਣ ਹੋਣ ਦਾ ਖ਼ਤਰਾ ਰਹਿੰਦਾ ਹੈ, ਜਿਸ ਨਾਲ ਬੇਕਸੂਰ ਲੋਕਾਂ ਦੇ ਅਕਸ ਨੂੰ ਭਾਰੀ ਠੇਸ ਪਹੁੰਚ ਸਕਦੀ ਹੈ। ਇਹ ਮਾਮਲਾ ਬੱਚਿਆਂ, ਨੌਜਵਾਨਾਂ ਅਤੇ Māori ਸੱਭਿਆਚਾਰ ਵਿੱਚ Tikanga ਤੇ Tapu ਦੀਆਂ ਪਰੰਪਰਾਵਾਂ ਕਾਰਨ ਹੋਰ ਵੀ ਗੰਭੀਰ ਬਣ ਜਾਂਦਾ ਹੈ। ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ Māori ਸੱਭਿਆਚਾਰ ’ਚ Tikanga ਅਤੇ Tapu ਕਾਰਨ ਸਰੀਰ ਅਤੇ ਚਿਹਰੇ (ਜਿਵੇਂ ਕਿ tā moko) ਦੀਆਂ ਤਸਵੀਰਾਂ ਜਨਤਕ ਕਰਨ ਦੇ ਗੰਭੀਰ ਮਾਮਲੇ ਬਣ ਸਕਦੇ ਹਨ।

ਜਦਕਿ ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰੀ Matthew Tierney ਨੇ ਕਿਹਾ ਕਿ ਜਨਤਕ ਤੌਰ ’ਤੇ ਤਸਵੀਰਾਂ ਲਗਾਉਣ ਨਾਲ ਦੁਕਾਨਾਂ ’ਤੇ ਹਿੰਸਾ ਜਾਂ ਹਮਲਿਆਂ ਦਾ ਖ਼ਤਰਾ ਵੱਧਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਬੂਤ ਸਿੱਧੇ ਪੁਲਿਸ ਨੂੰ ਸੌਂਪਣ। ਇਸ ਦੇ ਨਾਲ ਹੀ ਮੀਡੀਆ ਵਕੀਲ Robert Stewart KC ਨੇ ਸਾਵਧਾਨ ਕੀਤਾ ਕਿ ਜੇਕਰ ਸ਼ੱਕੀ ਵਿਅਕਤੀ ’ਤੇ ਦੋਸ਼ ਸਾਬਤ ਨਹੀਂ ਹੁੰਦੇ, ਤਾਂ ਦੁਕਾਨਦਾਰਾਂ ਖ਼ਿਲਾਫ਼ ਮਾਣਹਾਨੀ (Defamation) ਤਹਿਤ ਭਾਰੀ ਹਰਜਾਨੇ ਦਾ ਮੁਕੱਦਮਾ ਵੀ ਚੱਲ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *