ਔਕਲੈਂਡ : Taxpayers’ Union-Curia ਦੇ ਨਵੇਂ ਰਾਜਨੀਤਿਕ ਸਰਵੇਖਣ ਅਨੁਸਾਰ ਨਿਊਜ਼ੀਲੈਂਡ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਦੇ ਸਮਰਥਨ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਲੇਬਰ ਪਾਰਟੀ 1.9% ਡਿੱਗ ਕੇ 25.9% ’ਤੇ ਆ ਗਈ ਹੈ, ਜੋ ਜੁਲਾਈ 2024 ਤੋਂ ਬਾਅਦ ਪਾਰਟੀ ਦਾ ਸਭ ਤੋਂ ਹੇਠਲਾ ਪੱਧਰ ਹੈ। ਦੂਜੇ ਪਾਸੇ, ਸੱਤਾਧਾਰੀ ਨੈਸ਼ਨਲ ਪਾਰਟੀ 2% ਦੀ ਗਿਰਾਵਟ ਦੇ ਬਾਵਜੂਦ 29% ਨਾਲ ਸਭ ਤੋਂ ਅੱਗੇ ਬਣੀ ਹੋਈ ਹੈ। ਹੁਣ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ 30% ਦੇ ਅੰਕੜੇ ਤੋਂ ਹੇਠਾਂ ਖਿਸਕ ਗਈਆਂ ਹਨ।
ਸਰਵੇਖਣ ਅਨੁਸਾਰ ਵੱਡੀਆਂ ਪਾਰਟੀਆਂ ਦੀ ਗਿਰਾਵਟ ਦੌਰਾਨ ਛੋਟੀਆਂ ਧਿਰਾਂ ਨੂੰ ਵੱਡਾ ਲਾਭ ਮਿਲਿਆ ਹੈ। Green Party ਨੇ 3.8% ਦੀ ਛਲਾਂਗ ਲਗਾ ਕੇ 13.9% ਸਮਰਥਨ ਹਾਸਲ ਕੀਤਾ ਹੈ, ਜਦਕਿ Act ਪਾਰਟੀ 3.2% ਦੇ ਵਾਧੇ ਨਾਲ 10.5% ’ਤੇ ਪਹੁੰਚ ਗਈ ਹੈ। ਹਾਲਾਂਕਿ Opportunity ਪਾਰਟੀ ਘਟ ਕੇ 4.5% ’ਤੇ ਆ ਗਈ ਹੈ, ਜਿਸ ਕਾਰਨ 5% ਦਾ ਸੰਸਦੀ ਥ੍ਰੈਸ਼ਹੋਲਡ ਪਾਰ ਨਾ ਹੋਣ ਕਰਕੇ ਉਸ ਦੀਆਂ ਸੰਭਾਵਿਤ 8 ਸੀਟਾਂ ਖੁੱਸ ਗਈਆਂ ਹਨ।
ਪਾਰਲੀਮੈਂਟ ਵਿੱਚ ਸੀਟਾਂ ਦੀ ਵੰਡ ਅਨੁਸਾਰ ਨੈਸ਼ਨਲ, Act ਅਤੇ NZ First ਦਾ ਮੌਜੂਦਾ ਗੱਠਜੋੜ 64 ਸੀਟਾਂ ਨਾਲ ਸਪਸ਼ਟ ਬਹੁਮਤ ਹਾਸਲ ਕਰਦਾ ਦਿਖਾਈ ਦੇ ਰਿਹਾ ਹੈ, ਜਦਕਿ ਵਿਰੋਧੀ ਧੜੇ ਕੋਲ 56 ਸੀਟਾਂ ਰਹਿ ਜਾਣ ਦਾ ਅਨੁਮਾਨ ਹੈ। ਪਸੰਦੀਦਾ ਪ੍ਰਧਾਨ ਮੰਤਰੀ ਦੀ ਦੌੜ ’ਚ Christopher Luxon 21.2% ਨਾਲ ਮੋਹਰੀ ਬਣੇ ਹੋਏ ਹਨ, ਜਦਕਿ Chris Hipkins ਘਟ ਕੇ 16.9% ’ਤੇ ਆ ਗਏ ਹਨ।
