ਔਕਲੈਂਡ : New Zealand ’ਚ ਪੱਕੇ ਹੋਣ ਦੀ ਉਮੀਦ ਰੱਖਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। Immigration New Zealand (INZ) ਵੱਲੋਂ 30 ਨਵੰਬਰ ਤੋਂ Skilled Migrant Category (SMC) Resident Visa ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਤਰਜੀਹ (priority) ’ਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ, New Zealand ’ਚ ਫੁੱਲ-ਟਾਈਮ ਪੜ੍ਹਾਈ ਕਰ ਕੇ Master’s ਡਿਗਰੀ ਰਾਹੀਂ 6 ਪੁਆਇੰਟਸ ਪੂਰੇ ਕਰਨ ਵਾਲੇ ਐਪਲੀਕੈਂਟਸ ਨੂੰ ਹੁਣ ਆਟੋਮੈਟਿਕ ਪਹਿਲ ਨਹੀਂ ਮਿਲੇਗੀ।
ਇਹ ਬਦਲਾਅ ਸਿਰਫ਼ Master’s ਡਿਗਰੀ ਤੱਕ ਹੀ ਸੀਮਤ ਨਹੀਂ ਹੈ, ਸਗੋਂ PhD, occupational registration, ਜਾਂ median wage ਤੋਂ ਤਿੰਨ ਗੁਣਾ ਕਮਾਈ ਦੇ ਆਧਾਰ ‘ਤੇ 6 ਪੁਆਇੰਟਸ ਲੈਣ ਵਾਲਿਆਂ ਦੀ ਪਹਿਲ ਵੀ ਖਤਮ ਕਰ ਦਿੱਤੀ ਗਈ ਹੈ। INZ ਅਨੁਸਾਰ, August ਤੋਂ ਬਾਅਦ ਐਪਲੀਕੇਸ਼ਨਜ਼ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਹ ਫ਼ੈਸਲਾ ਕੀਤਾ ਗਿਆ। ਪੁਆਇੰਟ-ਆਧਾਰਿਤ ਸ਼੍ਰੇਣੀ ’ਚ 44 ਫੀਸਦੀ ਐਪਲੀਕੈਂਟਸ ਸਿਰਫ਼ New Zealand ਦੀ Master’s ਡਿਗਰੀ ਦੇ ਆਧਾਰ ’ਤੇ ਅਪਲਾਈ ਕਰ ਰਹੇ ਹਨ, ਜਿਸ ਕਾਰਨ ਸਭ ਨੂੰ ਪਹਿਲ ਦੇਣਾ ਸੰਭਵ ਨਹੀਂ ਰਿਹਾ।
ਹਾਲਾਂਕਿ, ਸਟੂਡੈਂਟਸ ਲਈ ਰਾਹਤ ਦੀ ਗੱਲ ਇਹ ਹੈ ਕਿ ਯੋਗਤਾ ਦੇ ਨਿਯਮਾਂ ’ਚ ਕੋਈ ਬਦਲਾਅ ਨਹੀਂ ਹੋਇਆ। ਗ੍ਰੈਜੂਏਟ 30 November ਤੋਂ ਬਾਅਦ ਵੀ ਆਪਣੀ Master’s ਡਿਗਰੀ ਦੇ ਆਧਾਰ ‘ਤੇ ਬਿਨਾਂ ਕਿਸੇ ਸਥਾਨਕ ਤਜਰਬੇ ਦੇ 6 ਪੁਆਇੰਟਸ ਲੈ ਕੇ ਵੀਜ਼ਾ ਅਪਲਾਈ ਕਰ ਸਕਣਗੇ; ਬੱਸ ਉਨ੍ਹਾਂ ਦੀ ਅਰਜ਼ੀ ਚੈੱਕ ਹੋਣ ਦੀ ਵਾਰੀ ’ਚ ਬਦਲਾਅ ਆਵੇਗਾ।
ਨਵੀਂ ਪ੍ਰਣਾਲੀ ਤਹਿਤ Tier 1 Green List ’ਚ ਸ਼ਾਮਲ occupation ਜਿਵੇਂ ਡਾਕਟਰ, ਨਰਸ ਪ੍ਰੈਕਟੀਸ਼ਨਰ ਅਤੇ ਇੰਜੀਨੀਅਰਾਂ ਨੂੰ ਪਹਿਲ ਮਿਲਦੀ ਰਹੇਗੀ। ਇਸ ਤੋਂ ਇਲਾਵਾ, INZ ਹੁਣ ਇੱਕੋ occupation, ਕੰਪਨੀ ਜਾਂ ਵਿਦਿਅਕ ਸੰਸਥਾ ਨਾਲ ਸਬੰਧਤ ਘੱਟੋ-ਘੱਟ 5 ਅਰਜ਼ੀਆਂ ਦੇ ਬੈਚ ਬਣਾ ਕੇ ਉਨ੍ਹਾਂ ਦੀ ਇਕੱਠੀ ਜਾਂਚ ਕਰੇਗਾ। ਜਿਨ੍ਹਾਂ ਬਿਨੈਕਾਰਾਂ ਦੀਆਂ ਫਾਈਲਾਂ ਪਹਿਲਾਂ ਹੀ ਅਧਿਕਾਰੀਆਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ, ਉਨ੍ਹਾਂ ਦੀ ਪ੍ਰਕਿਰਿਆ ਆਮ ਵਾਂਗ ਜਾਰੀ ਰਹੇਗੀ।
